ਪੰਜਾਬ

punjab

ETV Bharat / sitara

ਨੇਹਾ ਕੱਕੜ ਦਾ ਹਿਮਾਂਸ਼ ਕੋਹਲੀ ਨੂੰ ਕਰਾਰਾ ਜਵਾਬ - ਨੇਹਾ ਕੱਕੜ ਹਿਮਾਂਸ਼ ਕੋਹਲੀ

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਪੋਸਟ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ ਕੋਹਲੀ ਉੱਤੇ ਨਿਸ਼ਾਨਾ ਸਾਧਿਆ। ਨੇਹਾ ਕੱਕੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਵਿੱਚ ਸਾਫ਼ ਤੌਰ ਉੱਤੇ ਹਿਮਾਂਸ਼ ਦਾ ਤਾਂ ਨਾਂਅ ਨਹੀਂ ਲਿਆ ਪਰ ਉਨ੍ਹਾਂ ਦੇ ਪੋਸਟ ਤੋਂ ਇਹ ਸਾਫ਼ ਹੈ ਕਿ ਉਨ੍ਹਾਂ ਨੇ ਹਿਮਾਂਸ਼ ਨੂੰ ਜਵਾਬ ਦਿੱਤਾ ਹੈ।

neha kakkar  reply to himansh kohli
ਫ਼ੋੋਟੋ

By

Published : Feb 20, 2020, 5:13 AM IST

Updated : Feb 20, 2020, 5:39 AM IST

ਨਵੀਂ ਦਿੱਲੀ: ਨੇਹਾ ਕੱਕੜ ਕਦੇ ਆਦਿੱਤਿਆ ਨਰਾਇਣ ਨਾਲ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਤੇ ਕਦੇ ਆਪਣੇ ਬਰੇਕਅਪ ਨੂੰ ਲੈ ਕੇ। ਨੇਹਾ ਅਤੇ ਉਨ੍ਹਾਂ ਦੇ ਪਹਿਲਾ ਵਾਲੇ ਪ੍ਰੇਮੀ ਹਿਮਾਂਸ਼ ਕੋਹਲੀ ਇੱਕ ਸਾਲ ਪਹਿਲਾਂ ਵੱਖ ਹੋ ਚੁੱਕੇ ਹਨ। ਬ੍ਰੇਕਅਪ ਤੋਂ ਬਾਅਦ ਨੇਹਾ ਨੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਆਪਣਾ ਦਰਦ ਬਿਆਨ ਕਰਦੀ ਆ ਰਹੀ ਹੈ। ਪਰ ਇਸ ਦੇ ਉਲਟ ਹਿਮਾਂਸ਼ ਚੁੱਪ ਹੀ ਰਹੇ ਹਨ।

ਹੋਰ ਪੜ੍ਹੋ: ਕਮਲ ਹਾਸਨ ਦੀ ਫ਼ਿਲਮ 'ਇੰਡੀਅਨ 2' ਦੇ ਸੈੱਟ ਉਤੇ ਵਾਪਰਿਆ ਦਰਦਨਾਕ ਹਾਦਸਾ

ਹਾਲ ਹੀ ਵਿੱਚ ਹਿਮਾਂਸ਼ ਨੇ ਇੱਕ ਇੰਟਰਵਿਊ ਦੌਰਾਨ ਨੇਹਾ ਨਾਲ ਬ੍ਰੇਕਅਪ ਬਾਰੇ ਦੱਸਿਆ, ਜਿਸ ਤੋਂ ਬਾਅਦ ਨੇਹਾ ਕੱਕੜ ਨੇ ਇਸ਼ਰਿਆਂ ਵਿੱਚ ਹੀ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਨੇਹਾ ਕੱਕੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਵਿੱਚ ਸਾਫ਼ ਤੌਰ ਉੱਤੇ ਹਿਮਾਂਸ਼ ਦਾ ਤਾਂ ਨਾਂਅ ਨਹੀਂ ਲਿਆ ਪਰ ਉਨ੍ਹਾਂ ਦੇ ਪੋਸਟ ਤੋਂ ਇਹ ਸਾਫ਼ ਹੈ ਕਿ ਉਨ੍ਹਾਂ ਨੇ ਹਿਮਾਂਸ਼ ਨੂੰ ਜਵਾਬ ਦਿੱਤਾ ਹੈ।

ਫ਼ੋਟੋ

ਨੇਹਾ ਨੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਜੇਕਰ ਮੈਂ ਆਪਣਾ ਮੁੰਹ ਖੋਲ੍ਹਣਾ ਸ਼ੁਰੂ ਕੀਤਾ ਤਾਂ ਮੈਂ ਤੁਹਾਡੀ ਮਾਂ, ਪਿਤਾ ਅਤੇ ਭੈਣ ਦੀਆਂ ਕਰਤੂਤ ਵੀ ਸਾਹਮਣੇ ਰੱਖ ਦੇਵਾਂਗੀ। ਉਨ੍ਹਾਂ ਨੇ ਮੇਰੇ ਨਾਲ ਕੀ ਕੀਤਾ ਸੀ, ਮੈਨੂੰ ਕੀ-ਕੀ ਬੋਲਿਆ ਸੀ। ਮੇਰਾ ਨਾਂਅ ਇਸਤੇਮਾਲ ਕਰ ਆਪਣੇ ਆਪ ਨੂੰ ਬੇਚਾਰਾ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਮੇਰੇ ਤੋਂ ਦੂਰ ਰਹੋ ਅਤੇ ਮੇਰੇ ਨਾਂਅ ਤੋਂ ਵੀ।" ਨੇਹਾ ਦਾ ਇਹ ਪੋਸਟ ਹਿਮਾਂਸ਼ ਕੋਹਲੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਬ੍ਰੇਕਅਪ ਨੂੰ ਲੈ ਕੇ ਕਈ ਗੱਲਾਂ ਕਹੀਆਂ ਸਨ।

Last Updated : Feb 20, 2020, 5:39 AM IST

ABOUT THE AUTHOR

...view details