ਪੰਜਾਬ

punjab

ETV Bharat / sitara

ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਹੋਇਆ ਰੋਕਾ, ਵੀਡੀਓ ਵਾਇਰਲ - Roka ceremony

ਬੀਤੇ ਦਿਨੀਂ ਰੋਹਨਪ੍ਰੀਤ ਸਿੰਘ ਦੇ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਤੋਂ ਬਾਅਦ ਗਾਇਕਾ ਨੇਹਾ ਕੱਕੜ ਨੇ ਹੁਣ ਆਪਣੇ ਇੰਸਟਾਗ੍ਰਾਮ ਖ਼ਾਤੇ 'ਤੇ ਆਪਣੇ ਰੋਕਾ ਸੈਰੇਮਨੀ ਦੀ ਇੱਕ ਵੀਡੀਓ ਸ਼ਾਂਝੀ ਕੀਤੀ ਹੈ।

ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਹੋਇਆ ਰੋਕਾ, ਵੀਡੀਓ ਵਾਇਰਲ
ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਹੋਇਆ ਰੋਕਾ, ਵੀਡੀਓ ਵਾਇਰਲ

By

Published : Oct 21, 2020, 5:37 PM IST

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਪਲੇਬੈਕ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਰੋਕਾ ਸੈਰੇਮਨੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ।

ਨੇਹਾ ਨੇ ਰੋਕਾ ਸੈਰੇਮਨੀ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਾਂਝਾ ਕੀਤਾ ਹੈ। ਇਹ ਨੇਹਾ ਦੇ ਵਿਆਹ ਦੀ ਪਹਿਲੀ ਰਸਮ ਹੈ। ਵੀਡੀਓ ਵਿੱਚ ਨੇਹਾ ਅਤੇ ਰੋਹਨਪ੍ਰੀਤ ਸਿੰਘ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਰੋਹਨਪ੍ਰੀਤ ਨੇ ਨੇਹਾ ਵੱਲੋਂ ਸਾਂਝੀ ਕੀਤੀ ਇਸ ਵੀਡੀਓ 'ਤੇ ਇੱਕ ਪਿਆਰਾ ਜਿਹਾ ਕੁਮੈਂਟ ਵੀ ਕੀਤਾ ਹੈ। ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਰੱਬ ਦਾ ਧੰਨਵਾਦ ਕੀਤਾ।

ਰੋਹਨਪ੍ਰੀਤ ਨੇ ਲਿਖਿਆ, 'ਇਹ ਮੇਰਾ ਬੈਸਟ ਦਿਨ ਹੈ, ਬੈਸਟ ਮੁਮੈਂਟ ਹੈ। ਸ਼ੁੱਕਰ ਹੈ ਰੱਬ ਦਾ।'

ਵੀਡੀਓ ਵਿੱਚ ਨੇਹਾ ਅਤੇ ਰੋਹਨਪ੍ਰੀਤ ਖ਼ੂਬਸੂਰਤ ਆਉਟਫਿੱਟ ਵਿੱਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਢੋਲ ਵੀ ਵੱਜ ਰਿਹਾ ਹੈ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਕੈਪਸ਼ਨ ਵਿੱਚ ਲਿਖਿਆ, “ਨੇਹੂ ਦਾ ਵਿਆਹ ਕੱਲ ਰੀਲੀਜ਼ ਹੋ ਰਿਹਾ ਹੈ। ਉਸ ਸਮੇਂ ਤੱਕ ਮੇਰੇ ਪ੍ਰਸ਼ੰਸਕਾਂ ਅਤੇ ‘ਨੇਹੂਪ੍ਰੀਤ’ ਪ੍ਰੇਮੀਆਂ ਲਈ ਇੱਕ ਛੋਟਾ ਤੋਹਫ਼ਾ। ਸਾਡੇ ਰੋਕਾ ਸਮਾਰੋਹ ਦੀ ਕਲਿੱਪ। ਮੈਂ ਰੋਹਨਪ੍ਰੀਤ ਅਤੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹਾਂ। ਧੰਨਵਾਦ ਮਿਸੇਜ ਐਂਡ ਮਿਸਟਰ ਕੱਕੜ (ਭਾਵ ਮਾਂ-ਪਾਪਾ) ਇਸ ਸ਼ਾਨਦਾਰ ਰਸਮ ਲਈ।"

ABOUT THE AUTHOR

...view details