ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਆਏ ਦਿਨ ਆਪਣੀ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ। ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਬੱਚਿਆਂ ਦਾ ਡਾਂਸ ਕਰਦੀ ਹੋਈ ਇੱਕ ਵੀਡੀਓ ਨੂੰ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ਨੀਰੂ ਬਾਜਵਾ ਦੇ ਨਵੇਂ ਗਾਣੇ allbamb ਦੀ ਹੈ ਜਿਸ ਉੱਤੇ ਇੱਕ ਭੰਗੜਾ ਡਾਂਸ ਗਰੁੱਪ ਡਾਂਸ ਕਰ ਰਿਹਾ ਹੈ। ਦਸ ਦੇਈਏ ਨੀਰੂ ਬਾਜਵਾ ਤਿੰਨ ਬੱਚਿਆਂ ਦੀ ਮਾਂ ਹੈ ਪਰ ਇਸ ਦੇ ਬਾਵਜੂਦ ਵੀ ਉਹ ਦਮਦਾਰ ਤਰੀਕੇ ਨਾਲ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ।
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੀਰੂ ਬਾਜਵਾ ਨੇ ਆਪਣੀ ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਵ੍ਹਾਈਟ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਤੋਂ ਸਵਾਲ ਪੁੱਛ ਰਹੀ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਫਿਲਮ ਦੀ ਤਸਵੀਰ ਹੈ ਅਤੇ ਫੈਨਜ਼ ਵੀ ਉਨ੍ਹਾਂ ਦੀ ਇਸ ਫੋਟੋ ਉੱਤੇ ਲਗਾਤਾਰ ਕੁਮੈਂਟ ਕਰ ਰਹੇ ਹੈ।
ਨੀਰੂ ਬਾਜਵਾ ਲੰਬੇ ਸਮੇਂ ਤੋਂ ਬਾਅਦ ਭਾਰਤ ਵਾਪਸ ਆਈ ਹੈ। ਉਹ ਕੈਨੇਡਾ ਆਪਣੇ ਪਤੀ ਅਤੇ ਆਪਣੇ ਤਿੰਨ ਬੱਚਿਆਂ ਦੇ ਨਾਲ ਰਹਿੰਦੀ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦਾ ਇੱਕ ਗਾਣਾ ALLBAMB ਰਿਲੀਜ਼ ਹੋਇਆ ਹੈ ਜੋ ਕਿ ਕਾਫ਼ੀ ਵਾਰ ਦੇਖਿਆ ਜਾ ਚੁੱਕਿਆ ਹੈ। ਉਨ੍ਹਾਂ ਦੇ ਕੋਲ ਪਾਈਪਲਾਈਨ ਵਿੱਚ ਚਾਰ ਹੋਰ ਫ਼ਿਲਮਾਂ ਨੇ ਇਸ ਦੇ ਨਾਲ ਹੀ ਉਹ ਇੱਕ ਪੰਜਾਬੀ ਟਾਕ ਸ਼ੋਅ ਵੀ ਕਰ ਰਹੀ ਹੈ।