ਨੀਨਾ ਗੁਪਤਾ ਨੇ ਜਿੱਤੇ IIFFB 'ਚ ਦੋ ਅਵਾਰਡ - ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ
ਫ਼ਿਲਮ ਬਧਾਈ ਹੋ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਹਰ ਇੱਕ ਦਾ ਦਿਲ ਜਿੱਤਨ ਵਾਲੀ ਅਦਾਕਾਰਾ ਨੀਨਾ ਗੁਪਤਾ ਨੇ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ ਦੋ ਅਵਾਰਡ ਆਪਣੇ ਨਾਂਅ ਕੀਤੇ ਹਨ।
ਮੁੰਬਈ: ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਦੋ ਅਵਾਰਡ ਹਾਸਿਲ ਕੀਤੇ ਹਨ। ਫ਼ਿਲਮ 'ਦੀ ਲਾਸਟ ਕਲਰ' ਦੇ ਲਈ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (IIFFB) 'ਚ ਉਨ੍ਹਾਂ ਨੂੰ ਦੋ ਅਵਾਰਡ ਮਿਲੇ ਹਨ।
60 ਸਾਲਾਂ ਅਦਾਕਾਰਾ ਨੇ ਬੈਸਟ ਫ਼ੀਚਰ ਫ਼ਿਲਮ ਕੈਟੇਗਰੀ ਅਤੇ ਬੈਸਟ ਐਕਟਰ ਕੈਟੇਗਰੀ ਦੇ ਵਿੱਚ ਸਨਮਾਨ ਹਾਸਿਲ ਕੀਤਾ ਹੈ।
ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ, " ਇਸ ਪ੍ਰਾਪਤੀ 'ਤੇ ਮੈਂ ਬਹੁਤ ਖੁਸ਼ ਹਾਂ। ਸਭ ਦਾ ਧੰਨਵਾਦ ਪਿਆਰ ਅਤੇ ਸਤਿਕਾਰ ਲਈ।"
ਫ਼ਿਲਮ ਬਧਾਈ ਹੋ ਦੀ ਅਦਾਕਾਰਾ ਨੇ ਆਪਣੇ ਅਵਾਰਡਸ ਦੀਆਂ ਤਸਵੀਰਾਂ ਇੰਸਟਾਗ੍ਰਾਮ ਦੀਆਂ ਸਟੋਰੀਆਂ ਦੇ ਵਿੱਚ ਵੀ ਪਾਈਆਂ।