ਪੰਜਾਬ

punjab

ETV Bharat / sitara

ਪਿਤਾ ਨੂੰ ਯਾਦ ਕਰ ਭਾਵੁਕ ਹੋਈ ਨੀਨਾ ਗੁਪਤਾ

ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਆਪਣਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ, ਜਿਸ ਵਿੱਚ ਨੀਨਾ ਖ਼ੁਦ ਭਾਵੁਕ ਨਜ਼ਰ ਆ ਰਹੀ ਹੈ।

neena gupta breaks down while remembering dad
ਫ਼ੋਟੋ

By

Published : Feb 22, 2020, 5:29 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਬਾਲੀਵੁੱਡ ਦੀ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਰਿਲੀਜ਼ ਹੋਈ ਹੈ, ਜਿਸ ਵਿੱਚ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ ਨਿਭਾ ਰਹੇ ਹਨ। ਨੀਨਾ ਆਪਣੀਆਂ ਫ਼ਿਲਮਾਂ ਤੋਂ ਇਲਾਵਾ ਆਪਣੀਆਂ ਫ਼ੋਟੋਆਂ ਕਾਰਨ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਫ਼ੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਪਰ ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ, ਜਿਸ ਵਿੱਚ ਨੀਨਾ ਖ਼ੁਦ ਭਾਵੁਕ ਨਜ਼ਰ ਆ ਰਹੀ ਹੈ।

ਵੀਡੀਓ ਵਿੱਚ ਨੀਨਾ ਕਹਿੰਦੀ ਹੈ,'ਅੱਜ ਮੈਂ ਟੀਵੀ 'ਤੇ ਇੱਕ ਲਾਈਨ ਸੁਣੀ, ਜਦੋਂ ਪਰਿਵਾਰ 'ਤੇ ਹੋਵੇ ਵਾਰ...ਇਨਸਾਨ ਹਰ ਹੱਦ ਕਰੇ ਪਾਰ। ਸੁਣਨ ਵਿੱਚ ਇਹ ਇੱਕ ਸਾਦੀ ਜਿਹੀ ਲਾਈਨ ਲੱਗਦੀ ਹੈ। ਪਰ ਇਸ ਨੂੰ ਸੁਣ ਕੇ ਮੈਨੂੰ ਇਸ ਇੱਕ ਅਜਿਹੇ ਇਨਸਾਨ ਦੀ ਯਾਦ ਆਈ, ਜਿਸ ਨੇ ਮੇਰੇ ਲਈ ਖ਼ੁਦ ਨੂੰ ਛੱਡ ਦਿੱਤਾ। ਖ਼ੁਦ ਤੋਂ ਦੂਰ ਜਾ ਕੇ ਸਾਡੇ ਕੋਲ ਆਉਣ ਵਾਲੇ ਉਹ ਕੋਈ ਹੋਰ ਨਹੀਂ ਬਲਕਿ ਮੇਰੇ ਪਾਪਾ ਸਨ। ਮੈਂ ਅਤੇ ਪਾਪਾ ਇੱਕ ਦੂਜੇ ਨਾਲੋਂ ਬਹੁਤ ਵੱਖਰੇ ਸੀ ਅਸੀਂ ਲੜਦੇ ਝਗੜਦੇ ਪਰ ਨਾਲ ਵਧਦੇ। ਮੈਂ ਆਪਣੇ ਸੁਪਨਿਆਂ ਦੇ ਪਿੱਛੇ ਭੱਜਦੀ ਅਤੇ ਉਹ ਮੇਰੇ ਸੁਪਨੇ ਲਈ ਆਪਣੇ ਸੁਪਨੇ ਦੂਰ ਛੱਡ ਆਏ। .

ਜਦੋਂ ਜਦੋਂ ਇਸ ਦੁਨੀਆ ਨੇ ਮੈਨੂੰ ਸਤਾਇਆ ਮੈਂ ਆਪਣੇ ਆਪ ਨੂੰ ਆਪਣੇ ਪਾਪਾ ਦੇ ਨੇੜੇ ਪਾਇਆ। ਉਨ੍ਹਾਂ ਨੇ ਨਾ ਸਿਰਫ਼ ਮੈਨੂੰ ਬਲਕਿ ਮੇਰੀ ਬੇਟੀ ਨੂੰ ਵੀ ਅਪਨਾਇਆ, ਮੇਰੀ ਬੇਟੀ ਦਾ ਖ਼ਿਆਲ ਰੱਖਿਆ। ਉਹ ਹਰ ਹਾਲ ਵਿਚ ਮੁਸਕਰਾਉਂਦੇ ਅਤੇ ਮੇਰੇ ਸਾਥ ਨਿਭਾਉਂਦੇ ਪਰ ਇਕ ਦਿਨ ਉਹ ਸਾਡੇ ਕੋਲੋਂ ਬਹੁਤ ਦੂਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਪਾਪਾ ਦੇ ਨਾਲ ਨਾਲ ਆਪਣੀ ਮਾਂ ਨੂੰ ਵੀ ਗਵਾ ਦਿੱਤਾ ਹੈ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਕਿਸੇ ਨੂੰ ਗਵਾ ਦੇਣ ਦਾ ਦੁੱਖ ਕੀ ਹੁੰਦਾ ਹੈ।" ਇਹ ਕਹਾਣੀ ਸੁਣਾਉਂਦੇ ਸੁਣਾਉਂਦੇ ਨੀਨਾ ਖ਼ੁਦ ਭਾਵੁਕ ਹੋ ਗਈ।

ABOUT THE AUTHOR

...view details