ਮੁੰਬਈ: ਨਾਰਕੋਟਿਕਸ ਕੰਟਰੋਲ ਬਿਓਰੋ (ਐਨਸੀਬੀ) ਦੇ ਅਧਿਕਾਰੀ ਕਾਮੇਡੀਅਨ ਭਾਰਤੀ ਅਤੇ ਉਸ ਦੇ ਪਤੀ ਹਰਸ਼ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਗਏ ਹਨ। ਜਾਂਚ ਤੋਂ ਬਾਅਦ, ਐਨਸੀਬੀ ਵੱਲੋਂ ਦੋਵਾਂ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਮੈਡੀਕਲ ਜਾਂਚ ਲਈ ਭਾਰਤੀ ਅਤੇ ਪਤੀ ਹਰਸ਼ ਨੂੰ ਲਿਜਾਇਆ ਗਿਆ ਹਸਪਤਾਲ - NCB took Bharti for medical examination
ਕਾਮੇਡੀਅਨ ਭਾਰਤੀ ਅਤੇ ਉਸ ਦੇ ਪਤੀ ਹਰਸ਼ ਨੂੰ ਮੈਡੀਕਲ ਜਾਂਚ ਲਈ ਨਾਰਕੋਟਿਕਸ ਕੰਟਰੋਲ ਬਿਓਰੋ (ਐਨਸੀਬੀ) ਦੇ ਅਧਿਕਾਰੀ ਹਸਪਤਾਲ ਲੈ ਗਏ ਹਨ। ਦੱਸ ਦੇਈਏ ਕਿ ਦੋਵਾਂ ਨੂੰ ਗਾਂਜਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
![ਮੈਡੀਕਲ ਜਾਂਚ ਲਈ ਭਾਰਤੀ ਅਤੇ ਪਤੀ ਹਰਸ਼ ਨੂੰ ਲਿਜਾਇਆ ਗਿਆ ਹਸਪਤਾਲ ਮੈਡੀਕਲ ਜਾਂਚ ਲਈ ਭਾਰਤੀ ਅਤੇ ਪਤੀ ਹਰਸ਼ ਨੂੰ ਲਿਜਾਇਆ ਗਿਆ ਹਸਪਤਾਲ](https://etvbharatimages.akamaized.net/etvbharat/prod-images/768-512-9624119-thumbnail-3x2-bhar.jpg)
ਮੈਡੀਕਲ ਜਾਂਚ ਲਈ ਭਾਰਤੀ ਅਤੇ ਪਤੀ ਹਰਸ਼ ਨੂੰ ਲਿਜਾਇਆ ਗਿਆ ਹਸਪਤਾਲ
ਦੱਸ ਦੇਈਏ ਕਿ ਐੱਨਸੀਬੀ ਨੇ ਸ਼ਨਿਚਰਵਾਰ ਸਵੇਰੇ ਭਾਰਤੀ ਤੇ ਹਰਸ਼ ਦੇ ਘਰ 'ਤੇ ਛਾਪਾ ਮਾਰਿਆ ਸੀ, ਜਿੱਥੇ 86.5 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਬਾਅਦ ਐੱਨਸੀਬੀ ਵੱਲੋਂ ਕਪਲ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਕਾਮੇਡੀਅਨ ਨੂੰ ਐੱਨਡੀਪੀਐੱਸ ਐਕਟ 1986 ਤਹਿਤ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦੇਈਏ ਕਿ ਬਾਲੀਵੁੱਡ ਵਿੱਚ ਨਸ਼ਿਆਂ ਦੀ ਵਰਤੋਂ ਦੇ ਮਾਮਲੇ ਵਿੱਚ ਐਨਸੀਬੀ ਹੁਣ ਤਕ ਕਈ ਸਿਤਾਰਿਆਂ 'ਤੋਂ ਪੁੱਛਗਿਛ ਕਰ ਚੁੱਕੀ ਹੈ।