ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਦੇ ਮੁੰਬਈ ਸਥਿਤ ਫਲੈਟ 'ਤੇ ਛਾਪਾ ਮਾਰਿਆ ਹੈ। ਏਜੰਸੀ ਵੱਲੋਂ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਖੇਤਰਾਂ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਐਨਸੀਬੀ ਨੇ ਕਾਮੇਡੀਅਨ ਭਾਰਤੀ ਸਿੰਘ ਦੇ ਘਰ 'ਚ ਮਾਰਿਆ ਛਾਪਾ - ਕਾਮੇਡੀਅਨ ਭਾਰਤੀ ਸਿੰਘ
ਐਨਸੀਬੀ ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚਿਆ ਦੇ ਮੁੰਬਈ ਸਥਿਤ ਫਲੈਟ 'ਤੇ ਛਾਪਾ ਮਾਰਿਆ ਹੈ।
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨਸ਼ਿਆਂ ਦਾ ਐਂਗਲ ਸਾਹਮਣੇ ਆਉਣ ਤੋਂ ਬਾਅਦ ਐਨਸੀਬੀ ਲਗਾਤਾਰ ਛਾਪੇ ਮਾਰ ਰਹੀ ਹੈ। ਨਸ਼ਿਆਂ ਦੇ ਕੇਸ ਬਾਰੇ ਐਨਸੀਬੀ ਦੇ ਪੇਚ ਬਾਲੀਵੁੱਡ ਸਿਤਾਰਿਆਂ 'ਤੇ ਕਸਦੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਨਸ਼ਿਆਂ ਦੇ ਮਾਮਲੇ ਵਿੱਚ ਅਰਜੁਨ ਰਾਮਪਾਲ ਸ਼ੁੱਕਰਵਾਰ ਨੂੰ ਐਨਸੀਬੀ ਦਫ਼ਤਰ ਪਹੁੰਚੇ ਸਨ, ਜਿਥੇ ਨਸ਼ਿਆਂ ਦੇ ਮਾਮਲੇ ਵਿੱਚ ਉਸ ਨਾਲ ਘੰਟਿਆਂ ਪੁੱਛ-ਗਿੱਛ ਕੀਤੀ ਗਈ। ਅਰਜੁਨ ਤੋਂ ਪਹਿਲਾਂ ਉਨ੍ਹਾਂ ਦੀ ਲਿਵ-ਇਨ ਸਾਥੀ ਗੈਬਰੀਏਲਾ ਡੀਮੇਟ੍ਰਾਇਡਜ਼ ਤੋਂ ਵੀ ਐਨਸੀਬੀ ਪੁੱਛਗਿੱਛ ਕਰ ਚੁੱਕੀ ਹੈ। ਇਸ ਦੇ ਨਾਲ ਹੀ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਡੱਰਗ ਦੇ ਮਾਮਲੇ ਦੀ ਪੜਤਾਲ ਲਈ ਸ਼ੁਰੂ ਹੋਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਜਾਂਚ ਹੁਣ ਦੂਜੀ ਦਿਸ਼ਾ 'ਚ ਵੱਲ ਨੂੰ ਅੱਗੇ ਵੱਧ ਰਹੀ ਹੈ।