ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਕਾਰ ਅਰਜੁਨ ਰਾਮਪਾਲ ਦੇ ਘਰ ਛਾਪਾ ਮਾਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਰਾਮਪਾਲ ਦੀ ਪ੍ਰੇਮਿਕਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਅਰਜੁਨ ਰਾਮਪਾਲ ਦਾ ਨਾਂਅ ਇਸ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਉੱਛਲਿਆ ਹੈ।
ਖ਼ਬਰਾਂ ਅਨੁਸਾਰ, ਐਨਸੀਬੀ ਨੇ ਰਾਮਪਾਲ ਨੂੰ 11 ਨਵੰਬਰ ਨੂੰ ਮੁੰਬਈ ਵਿੱਚ ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਐਨਸੀਬੀ ਅਧਿਕਾਰੀ ਅਦਾਕਾਰ ਦੇ ਘਰ ਮੌਜੂਦ ਹਨ ਅਤੇ ਨਸ਼ਿਆਂ ਦੀ ਭਾਲ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਨਸ਼ਿਆਂ ਦੇ ਸੰਪਰਕ ਵਿੱਚ ਆਉਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਐਨਸੀਬੀ ਬਾਲੀਵੁੱਡ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਬਾਲੀਵੁੱਡ ਫ਼ਿਲਮ ਨਿਰਮਾਤਾ ਫ਼ਿਰੋਜ਼ ਨਾਡੀਆਡਵਾਲਾ ਨੂੰ, ਪਤਨੀ ਸ਼ਬਾਨਾ ਸਈਦ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਨਸ਼ੇ ਜ਼ਬਤ ਕਰਨ ਦੇ ਮਾਮਲੇ ਵਿੱਚ ਤਲਬ ਕੀਤਾ ਹੈ। ਜਦੋਂ ਉਹ ਐਤਵਾਰ ਨੂੰ ਐਨਸੀਬੀ ਨੇ ਫ਼ਿਰੋਜ਼ ਨਾਡੀਆਡਵਾਲਾ ਦੇ ਘਰ ਛਾਪਾ ਮਾਰਿਆ ਤਾਂ ਉਹ ਘਰ ਨਹੀਂ ਸੀ। ਏਜੰਸੀ ਨੇ ਉਸ ਦੇ ਘਰ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ 3.59 ਲੱਖ ਰੁਪਏ ਦਾ ਨਸ਼ਾ ਬਰਾਮਦ ਕੀਤਾ ਹੈ।
ਐਨਸੀਬੀ ਨੇ ਨਦੀਆਦਵਾਲਾ ਦੇ ਘਰ ਅਤੇ ਜੁਹੂ ਵਿੱਚ ਹੋਰ ਥਾਵਾਂ ਤੋਂ 717.1 ਗ੍ਰਾਮ ਗਾਂਜਾ, 74.1 ਗ੍ਰਾਮ ਚਰਸ ਅਤੇ 95.1 ਗ੍ਰਾਮ ਐਮਡੀ (ਵਪਾਰਕ ਮਾਤਰਾ) ਬਰਾਮਦ ਕੀਤੇ। ਇਸ ਤੋਂ ਇਲਾਵਾ ਪੇਡਲਾ ਵਾਹਿਦ ਏ ਕਾਦਿਰ ਉਰਫ਼ ਸੁਲਤਾਨ ਤੋਂ 10 ਗ੍ਰਾਮ ਗਾਂਜਾ ਬਰਾਮਦ ਕੀਤਾ। ਏਜੰਸੀ ਵੱਲੋਂ ਉਸਦੇ ਘਰੋਂ ਨਸ਼ੇ ਬਰਾਮਦ ਕਰਨ ਤੋਂ ਬਾਅਦ ਹੁਣ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਨਡੀਆਡਵਾਲਾ ਪਰਿਵਾਰ ਫ਼ਿਲਮ ਨਿਰਮਾਤਾਵਾਂ ਦਾ ਇੱਕ ਪਰਿਵਾਰ ਹੈ ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਵਿੱਚ ਬਹੁਤ ਸਾਰੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਅਤੇ ਬਾਲੀਵੁੱਡ ਦੇ ਪ੍ਰਮੁੱਖ ਸਿਤਾਰਿਆਂ ਨੂੰ ਪੇਸ਼ ਕੀਤਾ।