ਮੁੰਬਈ: ਨਵਾਜ਼ੂਦੀਨ ਸਿੱਦੀਕੀ ਨੂੰ ਯੂਨਾਈਟਿਡ ਕਿੰਗਡਮ 'ਚ ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ ਗੋਲਡਨ ਡਰੈਗਨ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰ ਨੇ ਮੰਗਲਵਾਰ ਨੂੰ ਆਪਣੇ ਟਵੀਟਰ ਹੈਂਡਲ 'ਤੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਯੂਕੇ ਦੀ ਕਾਊਂਸਿਲ ਜਨਰਲ ਮਿਕ ਐਨਟੋਨਿਵ ਅਵਾਰਡ ਲਈ ਧੰਨਵਾਦ ਕਿਹਾ ਹੈ।
ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ ਨਵਾਜ਼ੂਦੀਨ ਸਿੱਦੀਕੀ ਨੇ ਜਿੱਤਿਆ ਅਹਿਮ ਪੁਰਸਕਾਰ - ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਨਿਊਜ਼
ਸੁਪਰਸਟਾਰ ਨਵਾਜ਼ੂਦੀਨ ਸਿੱਦੀਕੀ ਨੂੰ ਯੂਨਾਈਟਿਡ ਕਿੰਗਡਮ 'ਚ ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਨੇ ਫ਼ੈਸਟੀਵਲ ਦੀ ਟੀਮ ਦਾ ਧੰਨਵਾਦ ਕੀਤਾ।
ਨਵਾਜ਼ੂਦੀਨ ਨੇ ਟਵੀਟ ਕੀਤਾ, "ਧੰਨਵਾਦ ਮਿਕ ਐਨੋਟਿਵ, ਕਾਊਂਸਿਲ ਜਨਰਲ ਆਫ਼ ਵੇਲਸ ਅਤੇ ਯੂਕੇ ਅਤੇ ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ,ਮੈਨੂੰ ਇਹ ਸਤਿਕਾਰ ਦੇਣ ਦੇ ਲਈ।" ਦੱਸ ਦਈਏ ਕਿ ਇਹ ਫ਼ੈਸਟੀਵਲ ਪਿਛਲੇ ਵੀਰਵਾਰ 24 ਅਕਤੂਬਰ ਨੂੰ ਸ਼ੁਰੂ ਹੋਇਆ ਤੇ 27 ਅਕਤੂਬਰ ਨੂੰ ਖ਼ਤਮ ਹੋਇਆ। ਇਸ ਫ਼ੈਸਟੀਵਲ 'ਚ ਹਾਲੀਵੁੱਡ ਵੈਟਰਨ ਅਦਾਕਾਰ ਜੂਡੀ ਡੇਨਚ ਨੂੰ ਲਾਇਫ਼ਟਾਇਮ ਅਚੀਵਮੇਂਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਨਵਾਜ ਦੀ ਆਉਣ ਵਾਲੀਆਂ ਫ਼ਿਲਮਾਂ 'ਚ 'ਮੋਤੀਚੂਰ ਚਕਨਾਚੂਰ' ਅਤੇ 'ਬੋਲੇ ਚੂੜੀਆਂ' ਸ਼ਾਮਿਲ ਹੈ। ਉੱਥੇ ਹੀ ਫ਼ਿਲਮ ਮੋਤੀਚੂਰ ਚਕਨਾਚੂਰ 15 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।