ਮੁੰਬਈ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਯੇਮਾ ਤਾਮਸੀ ਸਿੱਦੀਕੀ ਦਾ 26 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਜਦੋਂ 18 ਸਾਲਾਂ ਦੀ ਸੀ ਤਾਂ ਉਸ ਨੂੰ ਛਾਤੀ ਦਾ ਕੈਂਸਰ ਹੋ ਗਿਆ ਸੀ। 18 ਸਾਲ ਤੋਂ ਲੈਕੇ 26 ਸਾਲ ਤੱਕ ਉਸਦਾ ਕੈਂਸਰ ਦਾ ਇਲਾਜ਼ ਚੱਲ ਰਿਹਾ ਸੀ। 8 ਸਾਲਾਂ ਤੱਕ ਉਹ ਇਸ ਗੰਭੀਰ ਬਿਮਾਰੀ ਨਾਲ ਲੱੜ ਰਹੀ ਸੀ।
ਨਵਾਜ਼ੂਦੀਨ ਸਿੱਦੀਕੀ ਦੀ ਭੈਣ ਦਾ 26 ਸਾਲਾਂ ਉਮਰ ਵਿੱਚ ਹੋਇਆ ਦੇਹਾਂਤ, ਕੈਂਸਰ ਬਣਿਆ ਕਾਰਨ
ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਯੇਮਾ ਤਾਮਸੀ ਸਿੱਦੀਕੀ ਦਾ 26 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ 8 ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਲੜ੍ਹ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਿਕ ਉਸ ਦੀ ਮੌਤ ਪੁਨੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਈ ਹੈ। ਨਵਾਜ਼ੂਦੀਨ ਸਿੱਦੀਕੀ ਦੇ ਭਰਾ ਅਯਾਜ਼ੂਦੀਨ ਸਿੱਦੀਕੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਨਵਾਜ਼ੂਦੀਨ ਸਿੱਦੀਕੀ ਅਮਰੀਕਾ ਵਿੱਚ ਸਨ ਜਦੋਂ ਉਨ੍ਹਾਂ ਦੀ ਭੈਣ ਨੇ ਆਖ਼ਰੀ ਸਾਹ ਲਿਆ। ਉਸ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੁਡਾਨਾ ਵਿੱਚ ਹੋਵੇਗਾ। ਐਤਵਾਰ ਨੂੰ ਅੰਤਿਮ ਸਸਕਾਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਨਵਾਜ਼ੂਦੀਨ ਸਿੱਦੀਕੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਭੈਣ ਦੀ ਇਸ ਬਿਮਾਰੀ ਬਾਰੇ ਪੋਸਟ ਕੀਤਾ ਸੀ। ਇਸ ਪੋਸਟ 'ਚ ਉਨ੍ਹਾਂ ਆਪਣੀ ਭੈਣ ਸ਼ਾਯੇਮਾ ਤਾਮਸੀ ਸਿੱਦੀਕੀ ਦੀ ਸ਼ਲਾਘਾ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਸੀ।