ਮੁੰਬਈ: ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿਦੀਕੀ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ। ਨਵਾਜ਼ੁਦੀਨ ਦਾ ਕੋਰੋਨਾ ਵਾਇਰਸ ਟੈਸਟ ਹੋਇਆ ਸੀ, ਜਿਸ ਤੋਂ ਬਾਅਦ ਅਦਾਕਾਰ ਦਾ ਟੈਸਟ ਨੈਗੇਟਿਵ ਆਇਆ ਹੈ। ਨਵਾਜ਼ੁਦੀਨ ਦੀ ਰਿਪੋਰਟ ਦੇ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ।
ਕੋਵਿਡ-19: ਨਵਾਜ਼ੁਦੀਨ ਸਿਦੀਕੀ ਸਮੇਤ ਉਨ੍ਹਾਂ ਦੇ ਪਰਿਵਾਰ ਦੀ ਰਿਪੋਰਟ ਆਈ ਨੈਗੇਟਿਵ - COVID-19
ਨਵਾਜ਼ੁਦੀਨ ਸਿਦੀਕੀ ਲੌਕਡਾਊਨ ਦੇ ਦੌਰਾਨ ਮੁੰਬਈ ਤੋਂ ਆਪਣੇ ਹੋਮਟਾਉਨ ਚਲੇ ਗਏ ਸਨ। ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਬੁਡਾਨਾ ਕਸਬੇ ਵਿੱਚ ਆਪਣੇ ਘਰ ਵਿੱਚ ਅਲੱਗ ਰਹਿ ਰਹੇ ਸਨ। ਇਸ ਦੇ ਨਾਲ ਹੀ ਅਦਾਕਾਰ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਵੀ 14 ਦਿਨ ਲਈ ਕੁਆਰੰਟਾਈਨ ਕੀਤਾ ਤੇ ਉਨ੍ਹਾਂ ਦੇ ਟੈਸਟ ਲਏ ਗਏ, ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਦੇ ਟੈਸਟ ਨੈਗੇਟਿਵ ਆਏ।
ਦਰਅਸਲ, ਨਵਾਜ਼ੁਦੀਨ ਸਿਦੀਕੀ ਲੌਕਡਾਊਨ ਦੇ ਦੌਰਾਨ ਮੁੰਬਈ ਤੋਂ ਆਪਣੇ ਹੋਮਟਾਉਨ ਚਲੇ ਗਏ ਸਨ। ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਬੁਡਾਨਾ ਕਸਬੇ ਵਿੱਚ ਆਪਣੇ ਘਰ ਵਿੱਚ ਅਲੱਗ ਰਹਿ ਰਹੇ ਸਨ। ਇਸ ਤੋਂ ਬਾਅਦ ਨਵਾਜ਼ੁਦੀਨ ਦਾ ਕੋਰੋਨਾ ਟੈਸਟ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ। ਇਸ ਦੇ ਨਾਲ ਹੀ ਅਦਾਕਾਰ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਵੀ 14 ਦਿਨ ਲਈ ਕੁਆਰੰਟਾਈਨ ਕੀਤਾ ਤੇ ਉਨ੍ਹਾਂ ਦੇ ਟੈਸਟ ਲਏ ਗਏ, ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਦੇ ਟੈਸਟ ਨੈਗੇਟਿਵ ਆਏ।
ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਨਵਾਜ਼ੁਦੀਨ ਦੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। ਨਵਾਜ਼ੁਦੀਨ ਪਿਛਲੇ 4 ਦਿਨਾਂ ਤੋਂ ਘਰ ਦੀ ਅਲੱਗ ਅਲੱਗ ਸੀ।