ਮੁੰਬਈ: ਵਨਰਾਜ ਭਾਟੀਆ ਨੂੰ 1988 ਵਿੱਚ ਗੋਵਿੰਦ ਨਿਹਲਾਨੀ ਦੀ ਫ਼ਿਲਮ 'ਤਮਸ' ਲਈ ਸਰਬੋਤਮਸੰਗੀਤਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ ਤੇ ਉਨ੍ਹਾਂ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮਸ਼ਹੂਰ ਸੰਗੀਤਕਾਰ ਵਨਰਾਜ ਭਾਟੀਆ ਨੇ ਭਾਰਤੀ ਸਿਨੇਮਾ ਵਿੱਚ ਆਪਣੇ ਸਭ ਤੋਂ ਉੱਤਮ ਕੰਮ ਦੀ ਛਾਪ ਛੱਡੀ ਹੈ। ਹੁਣ ਵਨਰਾਜ ਭਾਟੀਆ 92 ਸਾਲ ਦੀ ਉਮਰ ਵਿੱਚ ਬੁਢਾਪੇ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਕੋਲ ਇੱਕ ਰੁਪਇਆ ਵੀ ਨਹੀਂ ਹੈ।
ਹੋਰ ਪੜ੍ਹੋ: ਬਚਪਨ 'ਚ ਚੋਰੀ-ਚੋਰੀ ਫ਼ਿਲਮਾਂ ਵੇਖਦੇ ਸੀ ਸੰਗੀਤਕਾਰ ਖ਼ਿਆਮ
ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਵਨਰਾਜ ਨੇ ਕਿਹਾ, ‘ਮੇਰੇ ਕੋਲ ਪੈਸੇ ਨਹੀਂ ਹਨ, ਇੱਕ ਵੀ ਰੁਪਇਆ ਮੇਰੇ ਖਾਤੇ ਵਿੱਚ ਨਹੀਂ ਬਚਿਆ। ਮਿਊਜ਼ਿਕ ਕੰਪੋਜ਼ਰ ਵਨਰਾਜ ਯਾਦਦਾਸ਼ਤ ਦੀ ਸਮੱਸਿਆ ਅਤੇ ਜੋੜਾਂ ਦੇ ਦਰਦ ਦਾ ਸ਼ਿਕਾਰ ਹਨ। ਨਾਲ ਹੀ, ਉਨ੍ਹਾਂ ਨੂੰ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ। ਵਨਰਾਜ ਭਾਟੀਆ ਦਾ ਇੱਕ ਮਿੱਤਰ ਉਨ੍ਹਾਂ ਦੀ ਘਰੇਲੂ ਮਦਦ ਕਰਦਾ ਹੈ ਤੇ ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਘਰੇਲੂ ਬਰਤਨ ਅਤੇ ਸਮਾਨ ਵੇਚਣਾ ਪੈ ਸਕਦਾ ਹੈ।
ਲਗਭਗ ਇੱਕ ਦਹਾਕੇ ਤੋਂ ਵਨਰਾਜ ਦੇ ਨਾਲ ਰਹੇ ਉਨ੍ਹਾਂ ਦੇ ਸਾਥੀ ਨੇ ਦੱਸਿਆ ਕਿ, ਵਨਰਾਜ ਨੂੰ ਲੰਮੇ ਸਮੇਂ ਤੋਂ ਦਵਾਈ ਨਹੀਂ ਮਿਲੀ ਹੈ, ਇਸ ਲਈ ਉਨ੍ਹਾਂ ਦੀ ਸਿਹਤ ਦੀ ਅਸਲ ਸਥਿਤੀ ਦੱਸਣਾ ਮੁਸ਼ਕਲ ਹੈ। ਭਾਟੀਆ ਦੀ ਡਿਸਕੋਗ੍ਰਾਫ਼ੀ ਵਿੱਚ ਕੁੰਦਨ ਸ਼ਾਹ ਦੀ ਫ਼ਿਲਮ 'ਜਾਨੇ ਭੀ ਦੋ ਯਾਰੋਂ, ਅਪਾਰਨਾ ਸੇਨ ਦੀ '36 ਚੌਰੰਗੀ ਲੇਨ ' ਅਤੇ ਪ੍ਰਕਾਸ਼ ਝਾਅ ਦੀ 'ਹਿੱਪ ਹਿੱਪ ਹੁਰੇ' ਵਰਗੀਆਂ ਫ਼ਿਲਮਾਂ ਸ਼ਾਮਿਲ ਹਨ।
ਹੋਰ ਪੜ੍ਹੋ: VIDEO: ਹਰ ਲੇਡੀਜ਼ ਸੰਗੀਤ ਦੀ ਸ਼ਾਨ ਬਣ ਰਹੀ ਢੋਲਕੀ ਦੇ ਗੀਤਾਂ ਵਾਲੀ ਹਾਫਿਜ਼ਾ
1974 ਵਿੱਚ ਆਈ ਫ਼ਿਲਮ 'ਅੰਕੁਰ' ਤੋਂ ਲੈ ਕੇ 1996 ਦੀ 'ਸਰਦਾਰੀ ਬੇਗਮ' ਤੱਕ ਵਨਰਾਜ ਭਾਟੀਆ, ਮਹਾਨ ਨਿਰਦੇਸ਼ਕ ਅਤੇ ਕਲਾਕਾਰ ਸ਼ਿਆਮ ਬੇਨੇਗਲ ਦੇ ਮਨਪਸੰਦ ਸੰਗੀਤਕਾਰ ਸਨ। ਦੋਹਾਂ ਨੇ 'ਮੰਥਨ', 'ਭੂਮਿਕਾ', 'ਜੁਨੂਨ', 'ਕਲਯੁਗ', 'ਮੰਡੀ', 'ਤ੍ਰਿਕਾਲ' ਅਤੇ 'ਸੂਰਜ ਕਾ ਸੱਤਵਾਂ ਘੋੜਾ' ਵਰਗੀਆਂ ਆਲੋਚਨਾਤਮਕ ਪ੍ਰਸ਼ੰਸਾ ਵਾਲੀਆਂ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਸੀ। ਸੰਨ 1989 ਵਿੱਚ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਜੇਤੂ ਵਨਰਾਜ ਭਾਟੀਆ ਨੇ ਲੰਡਨ ਦੀ ਰਾਇਲ ਅਕੈਡਮੀ ਆਫ਼ ਮਿਊਜ਼ਿਕ ਵੈਸਟਰਨ ਤੋਂ ਕਲਾਸੀਕਲ ਸੰਗੀਤ ਦੀ ਪੜ੍ਹਾਈ ਕੀਤੀ ਸੀ।