ਮੁੰਬਈ: ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦੀ ਤਬੀਅਤ ਖ਼ਰਾਬ ਹੋਣ ਦੀ ਗ਼ੱਲ ਸ਼ੁੱਕਰਵਾਰ ਨੂੰ ਅਚਾਨਕ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗ ਪਈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਅਦਾਕਾਰ ਨਸੀਰੂਦੀਨ ਸ਼ਾਹ ਬੀਮਾਰ ਹਨ।
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਪਰੇਸ਼ਾਨ ਹੋ ਗਏ ਤੇ ਉਨ੍ਹਾਂ ਦੀ ਸਿਹਤ ਲਈ ਕਾਮਨਾ ਕਰਨ ਲੱਗੇ ਪਏ।
ਨਸੀਰੂਦੀਨ ਸ਼ਾਹ ਦੇ ਭਰਾ ਜ਼ਮੀਰੂਦੀਨ ਸ਼ਾਹ ਨੇ ਮੀਡੀਆ ਨਾਲ ਗ਼ੱਲ ਕਰਦਿਆਂ ਕਿਹਾ,"ਉਹ ਪੂਰੀ ਤਰ੍ਹਾਂ ਠੀਕ ਹਨ। ਇਹ ਸਾਡੇ ਦੁਸ਼ਮਣ ਹਨ ਜੋ ਗ਼ਲਤ ਸੰਦੇਸ਼ ਫ਼ੈਲਾ ਰਹੇ ਹਨ। ਮੈਂ ਆਪਣੇ ਭਰਾ ਨਾਲ ਰੋਜ਼ ਗ਼ੱਲ ਕਰਦਾ ਹਾਂ ਤੇ ਇਹ ਖ਼ਬਰ ਝੂਠੀ ਤੇ ਨੁਕਸਾਨ ਦੇਹ ਹੈ।"
ਇਸ ਦੇ ਨਾਲ ਹੀ ਨਸੀਰੂਦੀਨ ਸ਼ਾਹ ਦੇ ਬੇਟੇ ਵਿਵਾਨ ਸ਼ਾਹ ਨੇ ਵੀ ਇਸ ਗ਼ੱਲ ਦੀ ਪੁਸ਼ਟੀ ਕੀਤੀ। ਵਿਵਾਨ ਨੇ ਆਪਣੇ ਟਵਿੱਟਰ ਤੇ ਲਿਖਿਆ,"ਸਭ ਠੀਕ ਹੈ। ਬਾਬਾ ਇਕਦਮ ਠੀਕ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਜੋ ਗ਼ੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਸਾਰੀਆਂ ਗ਼ਲਤ ਹਨ, ਅਫ਼ਵਾਹਾਂ ਹਨ।