ਚੰਡੀਗੜ੍ਹ: ਅੱਜ ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਦਾ ਜਨਮਦਿਨ ਹੈ ਤੇ ਹੁਣ ਉਹ 71 ਸਾਲ ਦਾ ਹੋ ਗਏ ਹਨ। ਉਨ੍ਹਾਂ ਦੇ ਜਨਮ ਨੂੰ ਲੈਕੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਨਸ਼ੀਰੂਦੀਨ ਸ਼ਾਹ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸ਼ਾਹ ਦੇ ਜਨਮ ਦਿਨ ਦੇ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਸਬੰਧੀ ਕੁਝ ਦਿਲਚਸਪ ਕਿੱਸੇ ਦੱਸਣ ਜਾ ਰਹੇ ਹਾਂ।
ਨਸੀਰੂਦੀਨ ਅਜੇ ਵੀ ਅਦਾਕਾਰੀ ਦੀ ਦੁਨੀਆ ਵਿਚ ਸਰਗਰਮ ਹਨ। ਆਖਰੀ ਵਾਰ ਉਹ ਵੈਬ ਸੀਰੀਜ਼ 'ਬੰਦੀਸ਼ ਬੈਂਡਿਤ' ਵਿਚ ਦੇਖੇ ਗਏ ਸਨ। ਹਾਲ ਹੀ ਵਿਚ ਉਹ ਦਿਲੀਪ ਕੁਮਾਰ 'ਤੇ ਬਿਆਨ ਦੇ ਕੇ ਚਰਚਾ ਵਿਚ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਨਿਸ਼ਾਂਤ, ਅਕਰੋਸ਼, ਸਪਰਸ਼ ਵਰਗੀਆਂ ਕਈ ਵਧੀਆਂ ਫਿਲਮਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਮਰਹੂਮ ਸੁਰੇਖਾ ਸੀਕਰੀ ਦੀ ਭੈਣ ਮਨਾਰਾ ਸੀਕਰੀ ਨਾਲ ਵਿਆਹ ਕਰਵਾ ਲਿਆ।
ਮਨਾਰਾ ਸੀਕਰੀ ਨਸੀਰੂਦੀਨ ਤੋਂ 16 ਸਾਲ ਵੱਡੀ ਸੀ ਅਤੇ ਸ਼ਾਦੀਸ਼ੁਦਾ ਵੀ ਸੀ ਪਰ ਉਹ ਆਪਣੇ ਪਤੀ ਤੋਂ ਵੱਖ ਰਹਿੰਦੀ ਸੀ। ਵਿਆਹ ਤੋਂ ਬਾਅਦ ਮਨਾਰਾ ਨੇ ਆਪਣਾ ਨਾਂ ਪਰਵੀਨ ਮੁਰਾਦ ਰੱਖ ਲਿਆ ਸੀ।ਪਰ ਨਸੀਰੂਦੀਨ ਦਾ ਮਨਾਰਾ ਨਾਲ ਲੰਮੇ ਸਮੇਂ ਤੱਕ ਨਹੀਂ ਨਿਭੀ ਤੇ ਇਸਦੇ ਚੱਲਦੇ ਹੀ ਦੋਵੇਂ ਵੱਖ ਹੋ ਗਏ। ਹਾਲਾਂਕਿ ਦੋਵਾਂ ਦੇ ਵਿਆਹ ਤੋਂ ਬਾਅਦ ਇੱਕ ਬੇਟੀ ਵੀ ਹੋਈ ਜਿਸਦਾ ਨਾਮ ਹੀਬਾ ਸ਼ਾਹ ਰੱਖਿਆ।