ਚੰਡੀਗੜ੍ਹ: ਨਰਗਿਸ ਦੱਤ ਭਾਰਤੀ ਸਿਨੇਮਾ ਦੀ ਉਹ ਅਦਾਕਾਰਾ ਮੰਨੀ ਜਾਂਦੀ ਹੈ ਜਿਸ ਦੀ ਅਦਾਕਾਰੀ ਬੇਮਿਸਾਲ ਹੈ। ਨਰਗਿਸ ਦੱਤ ਹੋਰਾਂ ਨੇ 20 ਸਾਲ ਦੀ ਉਮਰ 'ਚ 8 ਫ਼ਿਲਮਾਂ ਕਰ ਕੇ ਇੰਡਸਟਰੀ 'ਚ ਆਪਣੀ ਇਕ ਵੱਖਰੀ ਥਾਂ ਬਣਾਈ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਰਾਜ ਕਪੂਰ ਦੇ ਨਾਲ ਹੋਈ ਅਤੇ ਕੁਝ ਹੀ ਸਮੇਂ ਬਾਅਦ ਦੋਹਾਂ ਨੂੰ ਪਿਆਰ ਹੋ ਗਿਆ।
ਨਰਗਿਸ ਦੱਤ ਆਪਣੇ ਪਰਿਵਾਰ ਨਾਲ ਇਹ ਜੋੜੀ ਦਰਸ਼ਕਾਂ ਨੂੰ ਖ਼ੂਬ ਪਸੰਦ ਆਈ, ਪਰ ਜਦੋਂ ਨਰਗਿਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਰਾਜ ਕਪੂਰ ਉਨ੍ਹਾਂ ਨਾਲ ਵਿਆਹ ਨਹੀਂ ਕਰਨਗੇ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਸੁਨੀਲ ਦੱਤ ਆਏ ਅਤੇ ਉਨ੍ਹਾਂ ਦੋਹਾਂ ਦਾ ਵਿਆਹ ਵੀ ਹੋ ਗਿਆ। ਆਓ ਜਾਣਦੇ ਹਾਂ ਨਰਗਿਸ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਫ਼ਿਲਮੀ ਸਫ਼ਰ ਦੀਆਂ ਕੁਝ ਖ਼ਾਸ ਗੱਲਾਂ
ਉੱਘੇ ਨਿਰਮਾਤਾ ਅਤੇ ਨਿਰਦੇਸ਼ਕ ਮਹਿਬੂਬ ਖ਼ਾਨ ਨੇ ਨਰਗਿਸ ਨੂੰ ਆਪਣੀ ਫ਼ਿਲਮ 'ਤਕਦੀਰ' 'ਚ ਮੁੱਖ ਭੂਮਿਕਾ ਦੇ ਤੌਰ 'ਤੇ ਚੁਣਿਆ ਸੀ। ਇਸ ਫੈਂਸਲੇ ਨੇ ਨਰਗਿਸ ਦੀ ਤਕਦੀਰ ਬਦਲ ਦਿੱਤੀ।
ਦੱਸ ਦਈਏ ਕਿ ਫ਼ਿਲਮ 'ਤਕਦੀਰ' ਨਰਗਿਸ ਦੀ ਡੈਬਯੂ ਫ਼ਿਲਮ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਮਹਿਜ਼ 6 ਸਾਲ ਦੀ ਉਮਰ 'ਚ ਆਪਣੀ ਮਾਂ ਜੱਦਨ ਬਾਈ ਵੱਲੋਂ ਨਿਰਮਿਤ ਫ਼ਿਲਮ 'ਤਲਾਸ਼ੇ ਹੱਕ' ਚ ਬੇਬੀ ਰਾਣੀ ਦਾ ਕਿਰਦਾਰ ਅਦਾ ਕੀਤਾ ਸੀ।
ਇਸ ਤੋਂ ਇਲਾਵਾ ਨਰਗਿਸ 1950 ਦੇ ਦਸ਼ਕ ਦੀ ਇਕ ਅਜਿਹੀ ਔਰਤ ਹੈ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਇਕ ਦੇ ਦਿਲ 'ਚ ਇਕ ਵੱਖਰੀ ਪਹਿਚਾਣ ਬਣਾਈ। ਹਿੰਦੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੀ ਪਹਿਲੀ ਅਦਾਕਾਰਾ ਮੰਣਿਆ ਗਿਆ ਹੈ।
ਸਾਲ 1967 'ਚ ਆਈ ਫ਼ਿਲਮ ਰਾਤ ਅਤੇ ਦਿਨ ਵੀ ਨਰਗਿਸ ਦੀ ਸਫ਼ਲ ਫ਼ਿਲਮਾਂ ਵਿੱਚੋਂ ਇਕ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਅਵਾਰਡ ਦੇ ਨਾਲ ਵੀ ਨਿਵਾਜ਼ਿਆ ਗਿਆ ਸੀ।