ਪੰਜਾਬ

punjab

By

Published : Nov 7, 2019, 7:10 PM IST

ETV Bharat / sitara

ਦਬੰਗ 3 ਦਾ ਆਡਿਓ ਗੀਤ ਰਿਲੀਜ਼

ਸੁਪਰਸਟਾਰ ਸਲਮਾਨ ਖ਼ਾਨ ਨੇ ਵੀਰਵਾਰ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਦਬੰਗ 3' ਦਾ ਨਵਾਂ ਆਡੀਓ ਗੀਤ 'ਨੈਨਾ ਲੜੇ' ਸਾਂਝਾ ਕੀਤਾ ਹੈ।ਇਹ ਗੀਤ ਇੱਕ ਰੋਮੈਂਟਿੰਕ ਗੀਤ ਹੈ। ਇਹ ਗੀਤ ਲਵ ਐਂਥਮ ਦੀ ਕੈਟੇਗਰੀ ਦਾ ਹੈ।

ਫ਼ੋਟੋ

ਮੁੰਬਈ: ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਦਬੰਗ 3' ਦਾ ਨਵਾਂ ਰੌਮੈਂਟਿੰਕ ਆਡੀਓ ਸੌਂਗ 'ਨੈਨਾ ਲੜੇ' ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਸਲਮਾਨ ਨੇ ਸੋਲਫ਼ੁੱਲ ਸਾਂਗ ਦੇ ਆਡਿਓ ਨੂੰ ਆਪਣੇ ਟਵੀਟਰ ਹੈਂਡਲ 'ਤੇ ਸਾਂਝਾ ਕਰਦੇ ਹੋਏ ਲਿਖਿਆ, "ਇਹ ਹੈ ਸਾਡਾ ਰੋਮੈਂਟਿੰਕ ਅੰਦਾਜ਼ ..ਸੁਣੋ ਅਤੇ ਆਨੰਦ ਲਵੋਂ ਨੈਨਾ ਲੜੇ ਦੇ ਨਾਲ।"

ਰੋਮੇੈਂਟਿੰਕ ਗੀਤ ਪੂਰੀ ਤਰ੍ਹਾਂ ਲਵ ਏਥੈਂਮ ਦੀ ਕੈਟੇਗਰੀ ਦਾ ਹੈ। ਲਾਜਵਾਬ ਲਿਰੀਕਸ ਅਤੇ ਪਿਆਰੀ ਅਵਾਜ਼ ਇਸ ਨੂੰ ਹੋਰ ਵੀ ਪਿਆਰਾ ਬਣਾਉਂਦੀ ਹੈ।

ਦਾਨਿਸ਼ ਸਬਰੀ ਵੱਲੋਂ ਲਿਖੇ ਗਏ ਗੀਤ ਨੂੰ ਜਾਵੇਦ ਅਲੀ ਨੇ ਗਾਇਆ ਹੈ ਅਤੇ ਇਸ ਨੂੰ ਕੰਪੋਜ਼ ਸਾਜਿਦ ਵਾਜਿਦ ਦੀ ਜੋੜੀ ਨੇ ਕੀਤਾ ਹੈ।

ਸਲਮਾਨ ਖ਼ਾਨ,ਸੋਨਾਕਸ਼ੀ ਸਿਨਹਾ ਅਤੇ ਡੈਬਯੂ ਅਦਾਕਾਰ ਸਾਈ ਮਾਂਜਰੇਕਰ ਸਟਾਰਰ ਐਕਸ਼ਨ ਥ੍ਰੀਲਰ ਫ਼ਿਲਮ 'ਦਬੰਗ 3' 20 ਦਸੰਬਰ ਨੂੰ ਰਿਲੀਜ਼ ਹੋਵੇਗੀ।

ਦੱਸ ਦਈਏ ਕਿ ਸਲਮਾਨ ਨੇ ਆਪਣੀ ਆਉਣ ਵਾਲੀ ਐਕਸ਼ਨ ਫ਼ਿਲਮ 'ਰਾਧੇ ਯੌਰ ਮੋਸਟ ਵਾਂਟਿਡ ਭਾਈ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ, ਸਲਮਾਨ ਖ਼ਾਨ ਫ਼ਿਲਮਸ ਬੈਨਰ ਵੱਲੋਂ ਰਿਲੀਜ਼ ਕੀਤੀ ਜਾਵੇਗੀ ਜਿਸ ਦਾ ਨਿਰਦੇਸ਼ਨ ਪ੍ਰਭੂ ਦੇਵਾ ਕਰਨਗੇ। ਇਸ ਫ਼ਿਲਮ 'ਚ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਨਜ਼ਰ ਆਉਣਗੇ। ਇਹ ਫਿਲਮਾਂ ਅਗਲੇ ਸਾਲ ਈਦ' ਤੇ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ।

ABOUT THE AUTHOR

...view details