ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਆਫ਼ਤਾਬ ਇਸ ਸਾਲ ਦਾ 'Rising Star' ਸ਼ੋਅ ਜਿੱਤ ਚੁੱਕਾ ਹੈ। ਇਸ ਸ਼ੋਅ ਦੀ ਜਿੱਤ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ 'ਫ਼ਲ ਮਿੱਠੇ ਹੁੰਦੇ ਸਬਰਾਂ ਦੇ' ..ਇਕ ਵੇਲਾ ਸੀ ਜਦੋਂ ਕਈ ਵਾਰ ਉਸ ਦੇ ਘਰ ਖਾਣ ਲਈ ਦੋ ਵਕਤ ਦੀ ਰੋਟੀ ਵੀ ਨਹੀਂ ਸੀ ਹੁੰਦੀ ਅਤੇ ਅੱਜ ਇਹ ਸ਼ੋਅ ਜਿੱਤਣ ਤੋਂ ਬਾਅਦ ਆਫ਼ਤਾਬ ਦੀ ਕਿਸਮਤ ਹੀ ਬਦਲ ਗਈ ਹੈ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਸ ਨੇ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਦੱਸਿਆ। ਗੱਲਬਾਤ 'ਚ ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਇਹ ਜਿੱਤ ਉਨ੍ਹਾਂ ਦੀ ਹੈ। ਜਿਨ੍ਹਾਂ ਨੇ ਮੈਨੂੰ ਵੋਟ ਕੀਤਾ।
ਮੇਰੀ ਜਿੱਤ ਉਨ੍ਹਾਂ ਦੀ ਹੈ ਜਿਨ੍ਹਾਂ ਨੇ ਮੈਨੂੰ ਵੋਟ ਪਾਈ-ਆਫ਼ਤਾਬ - vote
ਫ਼ਰੀਦਕੋਟ ਦੇ ਆਫ਼ਤਾਬ ਨੇ 'Rising Star' ਜਿੱਤ ਕੇ ਪੂਰੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਫ਼ਰੀਦਕੋਟ ਦੇ ਦੀਪ ਸਿੰਘ ਵਾਲਾ ਪਿੰਡ ਦਾ ਰਹਿਣ ਵਾਲੇ ਆਫ਼ਤਾਬ ਦੇ ਪਿੰਡ ਵਾਪਿਸ ਆਉਣ 'ਤੇ ਉਸ ਦਾ ਬੜੇ ਜੋਸ਼ ਦੇ ਨਾਲ ਸਵਾਗਤ ਕੀਤਾ ਗਿਆ।
ਫ਼ੋਟੋ
ਉਹ ਪਲ ਆਫ਼ਤਾਬ 'ਤੇ ਉਸ ਦੇ ਪਰਿਵਾਰ ਲਈ ਬੇਹੱਦ ਖ਼ਾਸ ਸੀ ਜਦੋਂ ਉਹ ਸ਼ੋਅ ਜਿੱਤ ਕੇ ਪਿੰਡ ਪਰਤਿਆ ਸੀ। ਆਫ਼ਤਾਬ ਦਾ ਪਿੰਡ ਵਿੱਚ ਢੋਲ-ਨਗਾੜੇ ਵਜਾ, ਹਾਰ ਪਹਿਨਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ ਗਿਆ। ਖ਼ਾਸ ਗੱਲ ਇਹ ਹੈ ਕਿ ਆਫ਼ਤਾਬ ਨੇ ਗਾਇਕੀ ਦੀ ਤਾਲੀਮ ਕਿਸੇ ਵੱਡੇ ਸਕੂਲ ਤੋਂ ਨਹੀਂ ਲਈ ਬਲਕਿ ਉਸ ਦੇ ਪਿਤਾ ਮਹੇਸ਼ ਨੇ ਹੀ ਉਸ ਨੂੰ ਗਾਇਕੀ ਸਿਖਾਈ।
ਆਫ਼ਤਾਬ ਦੇ ਮਾਤਾ-ਪਿਤਾ ਨਾਲ ਜਦੋਂ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੀ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਸਾਡੇ ਇੰਨੇ ਚੰਗੇ ਦਿਨ ਆਉਣਗੇ।