ਪੰਜਾਬ

punjab

ETV Bharat / sitara

ਸੋਨਾਕਸ਼ੀ 'ਤੇ ਕੀਤੇ ਕੁਮੈਂਟ ਉੱਤੇ ਮੁਕੇਸ਼ ਖੰਨਾ ਨੇ ਦਿੱਤੀ ਸਫ਼ਾਈ - ਮੁਕੇਸ਼ ਖੰਨਾ

ਅਦਾਕਾਰ ਸ਼ਤਰੂਘਨ ਸਿਨਹਾ ਵੱਲੋਂ ਆਪਣੀ ਬੇਟੀ ਦੇ ਸਮਰਥਨ ਵਿੱਚ ਮੁਕੇਸ਼ ਖੰਨਾ ਨੂੰ ਜਵਾਬ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਮੁਕੇਸ਼ ਨੇ ਕਿਹਾ ਕਿ ਸੋਨਾਕਸ਼ੀ ਨੂੰ ਲੈ ਕੇ ਕੀਤੇ ਗਏ ਉਨ੍ਹਾਂ ਦੇ ਕੁਮੈਂਟ ਦਾ ਇਰਾਦਾ ਅਦਾਕਾਰਾ ਨੂੰ ਨੀਚਾ ਦਿਖਾਉਣਾ ਨਹੀਂ ਸੀ, ਉਨ੍ਹਾਂ ਨੇ ਨਾਂਅ ਸਿਰਫ਼ ਉਦਾਹਰਣ ਲਈ ਲਿਆ ਸੀ।

mukesh khanna fortifies his comment on sonakshi sinha
ਫ਼ੋੋਟੋ

By

Published : Apr 15, 2020, 5:10 PM IST

ਮੁੰਬਈ: ਕੁਝ ਦਿਨ ਪਹਿਲਾਂ ਸ਼ਤਰੂਘਨ ਸਿਨਹਾ ਵੱਲੋਂ ਆਪਣੀ ਬੇਟੀ ਦੇ ਸਮਰਥਨ ਵਿੱਚ ਮੁਕੇਸ਼ ਖੰਨਾ ਨੂੰ ਜਵਾਬ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਮੁਕੇਸ਼ ਨੇ ਕਿਹਾ ਕਿ ਸੋਨਾਕਸ਼ੀ ਨੂੰ ਲੈ ਕੇ ਕੀਤੇ ਗਏ ਉਨ੍ਹਾਂ ਦੇ ਕੁਮੈਂਟ ਦਾ ਇਰਾਦਾ ਅਦਾਕਾਰਾ ਨੂੰ ਨੀਚਾ ਦਿਖਾਉਣਾ ਨਹੀਂ ਸੀ, ਉਨ੍ਹਾਂ ਨੇ ਨਾਂਅ ਸਿਰਫ਼ ਉਦਾਹਰਣ ਲਈ ਲਿਆ ਸੀ।

ਲੌਕਡਾਊਨ ਦੇ ਦੌਰਾਨ 'ਮਹਾਭਾਰਤ ਤੇ ਰਾਮਾਇਣ' ਵਰਗੇ ਕਲਾਸਿਕ ਡਰਾਮਾ ਦੀ ਟੀਵੀ ਸਕ੍ਰੀਨ ਉੱਤੇ ਵਾਪਸੀ ਹੋਈ। ਇਸ ਦੀ ਖ਼ੁਸ਼ੀ ਜਾਹਰ ਕਰਦੇ ਹੋਏ ਗੱਲਬਾਤ ਦੇ ਦੌਰਾਨ ਮੁਕੇਸ਼ ਨੇ ਸੋਨਾਕਸ਼ੀ ਉੱਤੇ ਤੰਜ ਕੱਸਿਆ ਸੀ। ਅਦਾਕਾਰ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਬਾਅਦ ਪੁਰਾਣੇ ਸ਼ੋਅ ਦੀ ਵਾਪਸੀ ਅਜਿਹੇ ਲੋਕਾਂ ਲਈ ਹੋਈ ਹੈ।

ਦੱਸ ਦੇਈਂਏ ਕਿ ਸੋਨਾਕਸ਼ੀ ਦੇ ਟ੍ਰੋਲਿੰਗ ਦਾ ਸਿਲਸਿਲਾ 'ਕੇਬੀਸੀ' ਦੇ ਐਪੀਸੋਡ ਤੋਂ ਬਾਅਦ ਕਾਫ਼ੀ ਵੱਧ ਗਿਆ। 'ਕੇਬੀਸੀ 11' ਦੇ ਇੱਕ ਐਪੀਸੋਡ ਵਿੱਚ ਅਦਾਕਾਰਾ ਬਤੌਰ ਸੈਲੀਬ੍ਰਿਟੀ ਗੈਸਟ ਸ਼ੋਅ ਵਿੱਚ ਸ਼ਾਮਿਲ ਹੋਈ ਸੀ, ਜਿੱਥੇ ਉਨ੍ਹਾਂ ਤੋਂ ਰਾਮਾਇਣ ਦਾ ਇੱਕ ਸਵਾਲ ਪੁੱਛਿਆ ਗਿਆ ਸੀ, ਪਰ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਨਹੀਂ ਦੇ ਪਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਟ੍ਰੋਲ ਕੀਤਾ ਜਾਣ ਲੱਗਾ।

ABOUT THE AUTHOR

...view details