ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦੀ ਡਿਜੀਟਲ ਰਿਲੀਜ ਦੇ ਐਲਾਨ ਤੋਂ ਬਾਅਦ ਫਿਲਮ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਵੀਰਵਾਰ ਨੂੰ ਸਵਰਗਵਾਸੀ ਅਦਾਕਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਨੇ ਪੂਰੀ ਫਿਲਮ ਨੂੰ ਬਣਨ ਦੌਰਾਨ ਕਿਸ ਤਰ੍ਹਾਂ ਆਪਣਾ ਪਿਆਰ ਤੇ ਸਮਰਥਨ ਦਿੱਤਾ।
ਟਵਿੱਟਰ 'ਤੇ ਸਾਂਝੇ ਕੀਤੇ ਪੋਸਟਰ 'ਤੇ ਛਾਬੜਾ ਨੇ ਲਿਖਿਆ ਕਿ 'ਕਿਆ ਪੋ ਛੇ' ਅਦਾਕਾਰ ਉਨ੍ਹਾਂ ਦੇ ਨਿਰਦੇਸ਼ਕ ਦੀ ਪਹਿਲੀ ਫਿਲਮ ਦਾ 'ਹੀਰੋ' ਨਹੀਂ ਬਲਕਿ ਨਿਰਦੇਸ਼ਕ ਨੇ ਉਸ ਨੂੰ ਆਪਣਾ 'ਪਿਆਰਾ ਮਿੱਤਰ' ਦੱਸਿਆ, ਜੋ ਛਾਬੜਾ ਦੇ ਨਾਲ ਮੁਸ਼ਕਲ ਸਮੇਂ 'ਚ ਨਾਲ ਖੜਿਆ ਸੀ।
ਅੱਗੇ ਲਿਖਿਆ ਕਿ ਅਸੀਂ ਕਰੀਬ ਸੀ ''ਕਿਆ ਪੋ ਛੇ' ਤੋਂ ਲੈ ਕੇ 'ਦਿਲ ਬੇਚਾਰਾ' ਤੱਕ। ਉਸ ਨੇ ਵਾਅਦਾ ਕੀਤੀ ਸੀ ਕਿ ਉਹ ਮੇਰੀ ਪਹਿਲੀ ਫਿਲਮ 'ਚ ਹੋਵੇਗਾ। ਕਈ ਸਾਰੇ ਪਲੈਨਸ ਇਕੱਠੇ ਬਣਾਏ ਸੀ ਤੇ ਇਕਠੇ ਹੀ ਕੁਝ ਸਪਨੇ ਵੀ ਦੇਖੇ ਸੀ ਪਰ ਇਸ ਦੀ ਕਦੇ ਵੀ ਕਲਪਨਾ ਨਹੀਂ ਸੀ ਕੀਤੀ ਕਿ ਇਹ ਫਿਲਮ ਮੈਂ ਉਸ ਦੇ ਬਿਨਾਂ ਹੀ ਰਿਲੀਜ਼ ਕਰੂਗਾਂ।
‘ਮੈਂ ਖੁਸ਼ ਹਾਂ ਕਿ ਨਿਰਮਾਤਾਵਾਂ ਨੇ ਇਸ ਨੂੰ ਹਰ ਕਿਸੇ ਨੂੰ ਦੇਖਣ ਲਈ ਉਪਲੱਬਧ ਕਰਵਾਇਆ। ਮੇਰੇ ਦੋਸਤ, ਅਸੀਂ ਤੁਹਾਨੂੰ ਪਿਆਰ ਤੇ ਸੈਲਿਬ੍ਰੇਟ ਕਰਾਂਗੇ। ਮੈਂ ਤੁਹਾਡੀ ਖੂਬਸੂਰਤ ਮੁਸਕਾਨ ਦੇ ਨਾਲ ਤੁਹਾਨੂੰ ਉੱਪਰੋਂ ਦੀ ਅਸੀਸਾਂ ਦਿੰਦੇ ਵੇਖ ਸਕਦਾ ਹਾਂ।