ਪੰਜਾਬ

punjab

ETV Bharat / sitara

ਫ਼ਿਲਮ ਮਿਸਟਰ ਲੇਲੇ ਤੋਂ ਬਾਹਰ ਹੋਈ ਕਿਆਰਾ, ਹੁਣ ਵਰੁਣ ਨਾਲ ਨਜ਼ਰ ਆ ਸਕਦੀ ਹੈ ਜਾਨ੍ਹਵੀ - varun dhawan janhv kapoor

ਜਾਨ੍ਹਵੀ ਇਨ੍ਹੀਂ ਦਿਨੀਂ ਦੋਸਤਾਨਾ ਦੇ ਸੀਕਵਲ ਵਿੱਚ ਕਾਰਤਿਕ ਆਰੀਅਨ ਨਾਲ ਕੰਮ ਕਰ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਮਿਸਟਰ ਲੇਲੇ ਵਿੱਚ ਵਰੁਣ ਧਵਨ ਨਾਲ ਮੁੱਖ ਭੂਮਿਕਾ ਦੀ ਪੇਸ਼ਕਸ਼ ਹੋਈ ਹੈ।

mr lele janhvi to feature opposite varun kiara out
ਫ਼ੋਟੋ

By

Published : Dec 30, 2019, 11:11 AM IST

ਮੁੰਬਈ: ਜਾਨ੍ਹਵੀ ਕਪੂਰ ਨੇ ਬਾਲੀਵੁੱਡ ਵਿੱਚ ਫ਼ਿਲਮ 'ਧੜਕ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ਗੰਜਨ ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਪ੍ਰੋਜੈਕਟਾਂ ਦੀ ਕੋਈ ਘਾਟ ਨਹੀਂ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਜਾਨ੍ਹਵੀ ਜਲਦ ਹੀ ਫ਼ਿਲਮ ਮਿਸਟਰ ਲੇਲੇ ਵਿੱਚ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ।

ਹੋਰ ਪੜ੍ਹੋ: ਜਨਵਰੀ 2020 'ਚ ਰਿਲੀਜ਼ ਹੋਵੇਗੀ ਮਲਾਲਾ ਯੂਸਫ਼ਜ਼ਈ ਦੀ ਬਾਇਓਪਿਕ ਫ਼ਿਲਮ

ਜਾਨ੍ਹਵੀ ਫਿਲਹਾਲ ਦੋਸਤਾਨਾ ਦੇ ਸੀਕਵਲ ਵਿੱਚ ਕਾਰਤਿਕ ਆਰੀਅਨ ਨਾਲ ਕੰਮ ਕਰ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਮਿਸਟਰ ਲੇਲੇ 'ਚ ਵਰੁਣ ਧਵਨ ਨਾਲ ਕੰਮ ਕਰਨ ਦੀ ਪੇਸ਼ਕਸ਼ ਹੋਈ ਹੈ। ਇਹ ਵੀ ਖ਼ਬਰਾਂ ਸਾਹਮਣੇ ਆਈ ਹੈ ਕਿ ਇਸ ਫ਼ਿਲਮ ਲਈ ਸਭ ਤੋਂ ਪਹਿਲਾਂ ਕਿਆਰਾ ਅਡਵਾਨੀ ਨੂੰ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ, ਡੇਟ ਸ਼ਡਿਊਲ ਕਾਰਨ ਕਿਆਰਾ ਇਸ ਪ੍ਰਾਜੈਕਟ ਤੋਂ ਬਾਹਰ ਹੋ ਗਈ ਹੈ ਅਤੇ ਹੁਣ ਜਾਨ੍ਹਵੀ ਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਹੈ।

ਹੋਰ ਪੜ੍ਹੋ: ਨਿਊਯਾਰਕ ਦੀ ਇੱਕ ਮੈਗਜ਼ੀਨ ਨੇ ਪਦਮਾ ਲਕਸ਼ਮੀ ਨੂੰ ਪ੍ਰਿਅੰਕਾ ਚੋਪੜਾ ਸਮਝ ਕੀਤੀ ਪੋਸਟ

ਜਾਨ੍ਹਵੀ ਦੀ ਫ਼ਿਲਮ ਗੁੰਜਨ ਸਕਸੈਨਾ ਦੀ ਗੱਲ ਕਰੀਏ ਤਾਂ ਉਹ ਲੜਾਕੂ ਪਾਇਲਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਜਾਨ੍ਹਵੀ ਦੀ ਪਹਿਲੀ ਫ਼ਿਲਮ ਦੀ ਸਫਲਤਾ ਤੋਂ ਬਾਅਦ ਹੁਣ ਪ੍ਰਸ਼ੰਸਕ ਉਨ੍ਹਾਂ ਦੀ ਅਗਲੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਪ੍ਰਸ਼ੰਸਕ ਬੇਸਬਰੀ ਨਾਲ ਫ਼ਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਹਨ।

ABOUT THE AUTHOR

...view details