ਪੰਜਾਬ

punjab

ETV Bharat / sitara

ਸਾਰਾਗੜ੍ਹੀ ਦੀ ਲੜਾਈ ਨੂੰ ਦਰਸਾਉਂਦੀਆਂ ਸਿਨੇਮਾ ਜਗਤ ਦੀਆਂ ਇਹ ਫ਼ਿਲਮਾਂ - 21 ਜਾਂਬਾਜ ਸਿੱਖਾ ਦੀ ਕਹਾਣੀ

ਸਾਰਾਗੜ੍ਹੀ ਦੀ ਲੜਾਈ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਥਾਂ ਹੈ। ਇਸ ਲੜਾਈ ਦੇ ਵਿੱਚ 21 ਸਿੰਘਾਂ ਨੇ ਦੇਸ਼ ਦੀ ਖ਼ਾਤਿਰ 10,000 ਅਫ਼ਗਾਨੀ ਪਠਾਣਾਂ ਦੇ ਨਾਲ ਯੁੱਧ ਲੜਿਆ ਸੀ। ਇਸ ਇਤਿਹਾਸ ਨੂੰ ਸਿਨੇਮਾ ਜਗਤ ਦੇ ਵਿੱਚ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇ ਵਿੱਚ ਵਿਖਾਇਆ ਗਿਆ ਹੈ। ਕਿਹੜੀਆਂ ਨੇ ਉਹ ਫ਼ਿਲਮਾਂ ਪੜੋ ਪੂਰੀ ਖ਼ਬਰ

ਫ਼ੋਟੋ

By

Published : Sep 12, 2019, 9:06 AM IST

ਚੰਡੀਗੜ੍ਹ: ਪੰਜਾਬ ਦੇ ਇਤਿਹਾਸ ਦੇ ਵਿੱਚ ਸਾਰਾਗੜ੍ਹੀ ਦੀ ਲੜਾਈ ਦਾ ਵਿਸ਼ੇਸ਼ ਮਹੱਤਵ ਹੈ। ਇਹ ਲੜਾਈ 12 ਸਤੰਬਰ, 1897 ਨੂੰ ਲੜੀ ਗਈ ਸੀ। ਬ੍ਰਿਟਿਸ਼-ਭਾਰਤੀ ਫ਼ੌਜ (36 ਸਿੱਖ ਰੈਜਮੈਂਟ) ਵਿਚਾਲੇ ਲੜੀ ਇਸ ਲੜਾਈ ਦੇ ਵਿੱਚ 21 ਬਹਾਦਰ ਪੰਜਾਬੀ ਸਿੱਖ ਯੋਧਿਆਂ ਨੇ 10,000 ਅਫ਼ਗਾਨੀ ਪਠਾਣਾਂ ਦੇ ਨਾਲ ਮੁਕਾਬਲਾ ਕੀਤਾ ਸੀ।

ਸਾਰਾਗੜ੍ਹੀ ਦੀ ਲੜਾਈ ਦੇ ਇਤਿਹਾਸ ਨੂੰ ਪਰਦੇ 'ਤੇ ਕਈ ਵਾਰ ਵਿਖਾਇਆ ਗਿਆ ਹੈ। ਇਸ ਸਾਲ 21 ਮਾਰਚ ਨੂੰ ਰਿਲੀਜ਼ ਹੋਈ ਫ਼ਿਲਮ 'ਕੇਸਰੀ' ਦੇ ਵਿੱਚ ਉਨ੍ਹਾਂ 21 ਬਹਾਦਰ ਸਿੱਖਾਂ ਦੀ ਕਹਾਣੀ ਦਿਖਾਈ ਗਈ ਹੈ ਜਿਨ੍ਹਾਂ ਆਪਣੀ ਜਾਣ ਵਾਰ ਕੇ ਦੇਸ਼ ਦੀ ਰਾਖੀ ਕੀਤੀ। ਉਨ੍ਹਾਂ ਦੀ ਕੁਰਬਾਣੀ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਫ਼ਿਲਮ ਰਾਹੀਂ ਪੇਸ਼ ਕੀਤਾ ਗਿਆ ਹੈ।

ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਬਾਲੀਵੁੱਡ ਫ਼ਿਲਮਾਂ ਵਿੱਚੋਂ ਇਸ ਸਾਲ ਦੀ ਹੁਣ ਤੱਕ ਦੀ ਬੈਸਟ ਫ਼ਿਲਮਾਂ ਦੇ ਵਿੱਚ ਆਪਣੀ ਥਾਂ ਬਣਾ ਚੁੱਕੀ ਹੈ। ਫ਼ਿਲਮ 'ਚ ਅਕਸ਼ੈ ਕੁਮਾਰ ਦੀ ਅਦਾਕਾਰੀ ਤਾਂ ਬਾ ਕਮਾਲ ਸੀ ਪਰ ਇਸ ਤੋਂ ਇਲਾਵਾ ਫ਼ਿਲਮ ਦਾ ਮਿਊਜ਼ਿਕ ਵੀ ਉਨ੍ਹਾਂ 21 ਸਿੰਘਾਂ ਦਾ ਜੋਸ਼ ਅਤੇ ਕੁਰਬਾਣੀ ਦਾ ਅਹਿਸਾਸ ਕਰਵਾਉਂਦਾ ਹੈ।

ਸਾਰਾਗੜੀ ਦੇ ਇਤਿਹਾਸ ਨੂੰ ਜੇਕਰ ਵਿਸਥਾਰ ਦੇ ਵਿੱਚ ਕਿਸੇ ਨੇ ਪੇਸ਼ ਕੀਤਾ ਹੈ ਤਾਂ ਉਹ ਹੈ ਨੈੱਟਫ਼ੀਲੀਕਸ 'ਤੇ ਨਸ਼ਰ ਹੋਣ ਵਾਲੀ ਵੈੱਬ ਸੀਰੀਜ਼ 21 ਸਰਫਰੋਸ਼, 65 ਲੜੀਵਾਰ ਦੇ ਵਿੱਚ ਸਾਰਾਗੜ੍ਹੀ ਦੇ ਇਤਿਹਾਸ ਨੂੰ ਇਸ ਵੈੱਬ ਸੀਰੀਜ਼ ਦੀ ਟੀਮ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਹੈ।

ਜ਼ਿਕਰ-ਏ-ਖ਼ਾਸ ਹੈ ਕਿ ਛੇਤੀ ਹੀ ਅਜੇ ਦੇਵਗਨ ਦੀ ਪ੍ਰੋਡਕਸ਼ਨ ਹੇਠ ਸਾਰਾਗੜੀ ਦੀ ਮਹੱਤਤਾ ਨੂੰ ਲੈਕੇ ਫ਼ਿਲਮ ਸੰਨ ਆਫ਼ ਸਰਦਾਰ:ਬੈਟਲ ਆਫ਼ ਸਾਰਾਗੜੀ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਵਿੱਚ ਰਣਦੀਪ ਹੁੱਡਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ABOUT THE AUTHOR

...view details