ਚੰਡੀਗੜ੍ਹ: ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਹੋਇਆ ਸੀ। 1901 ਵਿੱਚ ਊਧਮ ਸਿੰਘ ਦੀ ਮਾਤਾ ਅਤੇ ਉਸਦੇ ਪਿਤਾ ਦੀ 1907 ਵਿੱਚ ਮੌਤ ਹੋ ਗਈ। ਊਧਮ ਸਿੰਘ ਦੀ ਜ਼ਿਲ੍ਹਿਆ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ ਸੀ।
ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਕੱਲਿਆਂ ਹੀ ਗੁਜਾਰੀ ਹੈ। ਇਸ 'ਤੇ ਅਧਾਰਿਤ ਕਈ ਫ਼ਿਲਮ ਨਿਰਮਾਤਾ ਨੇ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਇਆ ਹਨ ਜਿਸ ਵਿੱਚ ਉਨ੍ਹਾਂ ਦੀ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਦਿਖਾਇਆ ਗਿਆ ਹੈ।
ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਫ਼ਿਲਮਾਂ :
'ਸ਼ਹੀਦ ਊਧਮ ਸਿੰਘ' (2000): ਇਹ ਫ਼ਿਲਮ 2000 ਵਿੱਚ ਆਈ ਸੀ ਜਿਸ 'ਚ ਕਈ ਪੰਜਾਬੀ ਕਲਾਕਾਰ ਵੀ ਫ਼ਿਲਮ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਸੀ ਜਿਸ ਨੂੰ ਦੇਖਦਿਆਂ ਕਈ ਪਹਿਲੂ ਸਾਹਮਣੇ ਆਏ।
ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਰਾਜ ਬੱਬਰ(ਊਧਮ ਸਿੰਘ), ਗੁਰਦਾਸ ਮਾਨ( ਭਗਤ ਸਿੰਘ), ਸ਼ਤਰੁਘਨ ਸਿਨਹਾ (ਮੁਹੰਮਦ ਖ਼ਾਨ), ਜੂਹੀ ਚਾਵਲਾ(ਨੂਰ ਜੇਹਾਂ) ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ਦਾ ਹਿੱਸਾ ਸਨ.
ਊਧਮ ਸਿੰਘ ਨੂੰ ਫ਼ਿਲਮੀ ਜਗਤ ਨੇ ਕੀਤਾ ਅੱਖੋਂ ਪਰੋਖੇ
ਸਰਦਾਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ। ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਤੇ ਬਣੀਆਂ ਫ਼ਿਲਮ ਨੇ ਯਾਦ ਕਰਵਾਈ ਕੁਰਬਾਨੀ।
'ਸਰਦਾਰ ਊਧਮ ਸਿੰਘ'(2020): ਸ਼ੁਜੀਤ ਦੁਆਰਾ ਨਿਰਦੇਸ਼ਤ ਫ਼ਿਲਮ 'ਸਰਦਾਰ ਉਧਮ ਸਿੰਘ' ਦੀ ਜ਼ਿੰਦਗੀ 'ਤੇ ਅਧਾਰਿਤ ਇਹ ਫ਼ਿਲਮ 2 ਅਕਤੂਬਰ 2020 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਅਦਾਕਾਰ ਵਿੱਕੀ ਕੌਸ਼ਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਬਾਇਓਪਿਕ ਕਈ ਭਾਸ਼ਾਵਾਂ ਵਿੱਚ ਬਣਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਲਈ ਕਈ ਨੌਜਵਾਨ ਸ਼ਹੀਦ ਹੋਏ ਪਰ ਸਾਰਿਆਂ ਦੀ ਕੁਰਬਾਨੀਆਂ ਨੂੰ ਹਾਲੇ ਵੀ ਯਾਦ ਕੀਤਾ ਜਾਂਦਾ ਹੈ।
ਜੇ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਸ਼ਹੀਦ ਊਧਮ ਸਿੰਘ ਦੀਆਂ ਸਿਰਫ਼ ਦੋ ਹੀ ਫ਼ਿਲਮ ਬਣਿਆ ਹਨ ਜੋ ਕਿ ਕਾਫ਼ੀ ਹੱਦ ਤੱਕ ਅਜੀਬ ਗੱਲ ਹੈ। ਫਿ਼ਲਮ ਨਿਰਮਾਤਾ ਦੇ ਲਈ ਜ਼ਰੂਰੀ ਹੈ ਕਿ ਸਾਰੇ ਹੀ ਸ਼ਹੀਦਾਂ ਦੀ ਯਾਦਕਾਰੀ 'ਚ ਫਿਲਮ ਬਣਾਉਣ ਤਾਂ ਜੋ ਅੱਜ ਦੇ ਨੌਜਵਾਨਾਂ ਵਿੱਚ ਵੀ ਸ਼ਹੀਦਾਂ ਦੀ ਤਰ੍ਹਾਂ ਜਜ਼ਬਾ ਜਾਗੇ।