ਮਧੁਰ ਭੰਡਾਰਕਰ ਬਣਾ ਰਿਹਾ 'ਬਾਲੀਵੁੱਡ ਵਾਫ਼ਿਸ' 'ਤੇ ਫ਼ਿਲਮ - twinkle khanna
ਫ਼ਿਲਮਮੇਕਰ ਮਧੁਰ ਭੰਡਾਰਕਰ ਇਕ ਫ਼ਿਲਮ ਬਣਾਉਣ ਵਾਲੇ ਹਨ ਜੋ 'ਬਾਲੀਵੁੱਡ ਵਾਫ਼ਿਸ' ਦੀ ਜ਼ਿੰਦਗੀ ਨੂੰ ਦਿਖਾਵੇਗੀ।
ਮੁੰਬਈ: ਬਾਲੀਵੁੱਡ ਫ਼ਿਲਮਮੇਕਰ ਮਧੁਰ ਭੰਡਾਰਕਰ ਇਕ ਫ਼ਿਲਮ ਬਣਾਉਣ ਜਾ ਰਹੇ ਹਨ ਜੋ ਬਾਲੀਵੁੱਡ ਸਿਤਾਰਿਆਂ ਦੀਆਂ ਪਤਨੀਆਂ 'ਤੇ ਆਧਾਰਿਤ ਹੋਵੇਗੀ। ਇਕ ਰਿਪੋਰਟ ਮੁਤਾਬਿਕ ਇਹ ਫ਼ਿਲਮ ਗੌਰੀ ਖ਼ਾਨ, ਮੀਰਾ ਰਾਜਪੂਤ ਅਤੇ ਟਿਵੰਕਲ ਖੰਨਾ ਦੀ ਜ਼ਿੰਦਗੀ ਨੂੰ ਦਰਸਾਏਗੀ।
ਰਿਪੋਰਟ ਮੁਤਾਬਿਕ ਫ਼ਿਲਹਾਲ ਇਸ ਫ਼ਿਲਮ ਦੀ ਸਕ੍ਰੀਪਟ 'ਤੇ ਕੰਮ ਚੱਲ ਰਿਹਾ ਹੈ। ਫ਼ਿਲਮ ਦਾ ਨਾਂਅ 'ਬਾਲੀਵੁੱਡ ਵਾਫ਼ਿਸ' ਹੋਵੇਗਾ। ਹਾਲਾਂਕਿ ਅੱਜੇ ਤੱਕ ਸਿਰਫ਼ ਟਾਈਟਲ ਹੀ ਰਜਿਸਟਰ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖ਼ਬਰਾਂ ਇਹ ਆ ਰਹੀਆਂ ਸਨ ਕਿ ਮਧੁਰ ਭੰਡਾਰਕਰ ਸੈਫ ਅਲੀ ਖ਼ਾਂ 'ਤੇ ਕਰੀਨਾ ਦੇ ਬੇਟੇ ਤੈਮੂਰ 'ਤੇ ਫ਼ਿਲਮ ਬਣਾਉਣ ਵਾਲੇ ਹਨ। ਪਰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਮਧੁਰ ਨੇ ਕਿਹਾ ਅਜਿਹਾ ਕੁਝ ਵੀਂ ਨਹੀਂ ਹੈ।
ਮੇਰੇ ਪ੍ਰੋਡਕਸ਼ਨ ਹਾਊਸ ਤੋਂ ਬਹੁਤ ਫ਼ਿਲਮਾਂ ਦੇ ਟਾਈਟਲ ਹੁੰਦੇ ਨੇ ਜਿੰਨ੍ਹਾਂ ਵਿਚੋਂ 'ਅਵਾਰਡਸ' ਤੇ 'ਬਾਲੀਵੁੱਡ ਵਾਫ਼ਿਸ' ਇਕ ਹਨ।