ਪੰਜਾਬ

punjab

ETV Bharat / sitara

ਉੱਤਰਪ੍ਰਦੇਸ਼ 'ਚ ਵੀ 'ਸੁਪਰ 30' ਹੋਈ ਟੈਕਸ ਫ਼੍ਰੀ

ਯੂਪੀ ਸਰਕਾਰ ਨੇ ਫ਼ਿਲਮ 'ਸੁਪਰ 30' ਨੂੰ ਟੈਕਸ ਫ਼੍ਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਅਦਾਕਾਰ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਫ਼ੋਟੋ

By

Published : Jul 20, 2019, 7:15 PM IST

ਮੁੰਬਈ : ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਬਾਕਸ ਆਫ਼ਿਸ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ 'ਚ ਰਿਤੀਕ ਰੋਸ਼ਨ ਨੂੰ ਕਾਫ਼ੀ ਤਾਰੀਫ਼ ਮਿਲ ਰਹੀ ਹੈ। ਇਹ ਫ਼ਿਲਮ ਭਾਰਤੀ ਗਣਿਤ ਅਧਿਆਪਕ ਆਨੰਦ ਕੁਮਾਰ ਦੀ ਜੀਵਨੀ 'ਤੇ ਆਧਾਰਿਤ ਹੈ।

ਇਹ ਫ਼ਿਲਮ ਬਿਹਾਰ ਅਤੇ ਰਾਜਸਥਾਨ 'ਚ ਟੇਕਸ ਫ਼੍ਰੀ ਤਾਂ ਹੋ ਹੀ ਚੁੱਕੀ ਹੈ ਅਤੇ ਹੁਣ ਉੱਤਰਪ੍ਰਦੇਸ਼ 'ਚ ਟੈਕਸ ਫ਼੍ਰੀ ਕਰ ਦਿੱਤੀ ਗਈ ਹੈ। ਇਸ ਗੱਲ ਦੀ ਖ਼ਬਰ ਰਿਤਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਨਤਕ ਕੀਤੀ ਹੈ ਅਤੇ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਦਾ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨ੍ਹੀ ਆਨੰਦ ਕੁਮਾਰ ਨੇ ਯੂਪੀ ਦੇ ਸੀਐਮ ਯੋਗੀ ਆਦਿੱਤਯਨਾਥ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਫ਼ਿਲਮ ਨੂੰ ਵਿਕਾਸ ਬਹਿਲ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸ ਫ਼ਿਲਮ 'ਚ ਮ੍ਰਿਨਾਲ ਠਾਕੁਰ, ਅਮਿਤ ਸਾਦ ਅਤੇ ਨੰਨਦੀਸ਼ ਸੰਧੂ ਵਰਗੇ ਅਦਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

For All Latest Updates

ABOUT THE AUTHOR

...view details