ਮੁੰਬਈ :ਅਜੇ ਦੇਵਗਨ ,ਤੱਬੂ ਅਤੇ ਰਕੁਲਪ੍ਰੀਤ ਸਟਾਰਰ ਫ਼ਿਲਮ 'ਦੇ ਦੇ ਪਿਆਰ ਦੇ' ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਕਹਾਣੀ ਟਰੇਲਰ ਤੋਂ ਹੀ ਸਪਸ਼ਟ ਹੋ ਜਾਂਦੀ ਹੈ। ਅਜੇ ਅਤੇ ਰਕੁਲ ਇਕ ਦੂਸਰੇ ਨੂੰ ਪਿਆਰ ਕਰਦੇ ਹਨ ਪਰ ਰਕੁਲ ਦੀ ਉਮਰ, ਫ਼ਿਲਮ ਦੀ ਕਹਾਣੀ ਵਿਚ ਮੌਜੂਦ ਅਜੇ ਦੇ ਬੇਟੇ ਜਿੰਨੀ ਹੁੰਦੀ ਹੈ। ਅਜੇ ਕੁਝ ਸਾਲ ਪਹਿਲਾਂ ਅਜੇ ਆਪਣੀ ਪਹਿਲੀ ਪਤਨੀ ਤੱਬੂ ਤੋਂ ਵੱਖ ਹੋ ਚੁੱਕਾ ਹੁੰਦਾ ਹੈ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਜਦੋਂ ਰਕੁਲ ਅਜੇ ਦੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਉਣ ਉਨ੍ਹਾਂ ਦੇ ਘਰ ਜਾਂਦੀ ਹੈ ਜਿੱਥੇ ਤੱਬੂ ਮੌਜੂਦ ਹੁੰਦੀ ਹੈ।
ਅਦਾਕਾਰੀ
⦁ ਅਜੇ ਨੇ ਆਪਣਾ ਕਿਰਦਾਰ ਬਾਖ਼ੂਬੀ ਢੰਗ ਦੇ ਨਾਲ ਨਿਭਾਇਆ ਹੈ।
⦁ ਤੱਬੂ ਹਰ ਵਾਰ ਦੀ ਤਰ੍ਹਾਂ ਬਾਕਮਾਲ ਰਹੀ।
⦁ ਰਕੁਲ ਦੇ ਐਕਸਪ੍ਰੇਸ਼ਨ ਬਹੁਤ ਵਧੀਆ ਸਨ।
⦁ ਜਾਵੇਦ ਜਾਫ਼ਰੀ ਨੇ ਕਾਮੇਡੀ ਦਾ ਤੜਕਾ ਭਰਪੂਰ ਲਗਾਇਆ।