ਪੰਜਾਬ

punjab

ETV Bharat / sitara

ਰਿਸ਼ਤੇਆਂ ਦੀ ਦੁਚਿੱਤੀ ਬਿਆਨ ਕਰਦੀ ਹੈ ਫ਼ਿਲਮ 'ਕਲੰਕ'

17 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਕਲੰਕ' ਪਿਆਰ ਦੇ ਅਜਿਹੇ ਪਹਿਲੂ ਨੂੰ ਦਿਖਾਉਂਦੀ ਹੈ। ਜੋ ਦਿਲ ਨੂੰ ਛੋਹ ਜਾਂਦਾ ਹੈ।

Kalank team

By

Published : Apr 17, 2019, 3:35 PM IST

ਮੁੰਬਈ: 'ਕਲੰਕ' ਇਕ ਅਜਿਹੀ ਕਹਾਣੀ ਹੈ ਜੋ ਰਸਮਾਂ ਰਿਵਾਜ਼ਾਂ 'ਤੇ ਸਵਾਲ ਚੁੱਕਦੀ ਹੈ। ਖ਼ਾਸਕਰ ਜਦੋਂ ਪਿਆਰ ਅਤੇ ਪਰਿਵਾਰ ਦੇ ਰਿਸ਼ਤੇ ਦੀ ਗੱਲ ਹੋਵੇ। ਇਸ ਫ਼ਿਲਮ ਦੀ ਕਹਾਣੀ ਟ੍ਰੇਲਰ ਤੋਂ ਹੀ ਸਪਸ਼ਟ ਹੋ ਜਾਂਦੀ ਹੈ ਰੂਪ ਦਾ ਕਿਰਦਾਰ ਅਦਾ ਕਰ ਰਹੀ ਆਲਿਆ ਭੱਟ ਦਾ ਵਿਆਹ ਦੇਵ (ਆਦਿਤਯ ਰਾਏ ਕਪੂਰ) ਨਾਲ ਹੁੰਦਾ ਹੈ। ਪਰ ਰੂਪ ਤੇ ਦੇਵ ਦੇ ਰਿਸ਼ਤੇ 'ਚ ਪਿਆਰ ਨਹੀਂ ਸਿਰਫ਼ ਇਜ਼ਤ ਹੁੰਦੀ ਹੈ। ਰੂਪ ਨੂੰ ਪਿਆਰ ਜਫ਼ਰ (ਵਰੁਣ ਧਵਨ) ਨਾਲ ਹੋ ਜਾਂਦਾ ਹੈ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਆਦਿਤਯ ਰਾਏ ਕਪੂਰ ਇਹ ਗੱਲ ਆਖਦਾ ਹੈ ਕਿ ਜਦ ਕਿਸੇ ਦੀ ਪਤਨੀ ਦੂਸਰੇ ਮਰਦ ਨਾਲ ਪਿਆਰ ਕਰੇ ਤਾਂ ਵਿਆਹ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ। ਜੇਕਰ ਇਸ ਪਹਿਲੂ ਨਾਲ ਵੇਖਿਏ ਤਾਂ ਨਿਰਦੇਸ਼ਕ ਅਭਿਸ਼ੇਕ ਵਰਮਨ ਦੀ ਇਹ ਫ਼ਿਲਮ ਇਕ ਮਜ਼ਬੂਤ ਪੱਖ ਰੱਖਦੀ ਨਜ਼ਰ ਆਉਂਦੀ ਹੈ।
ਫ਼ਿਲਮ ਦਾ ਸਭ ਤੋਂ ਵੱਡਾ ਪੌਇੰਟ ਸਟਾਰਕਾਸਟ ਦਾ ਹੈ। ਸਾਰੇ ਹੀ ਕਲਾਕਾਰਾਂ ਨੇ ਅਦਾਕਾਰੀ ਕਮਾਲ ਦੀ ਕੀਤੀ ਹੈ। ਉਂਝ ਤਾਂ ਫ਼ਿਲਮ ਦੀ ਕਹਾਣੀ 'ਚ ਕੁਝ ਖ਼ਾਸ ਨਹੀਂ ਹੈ ਪਰ ਇਸ ਦਾ ਪ੍ਰਦਰਸ਼ਨ ਕਾਬਿਲ-ਏ-ਤਾਰਿਫ਼ ਹੈ।
ਇਸ ਫ਼ਿਲਮ 'ਚ 1940 ਦੇ ਦਹਾਕੇ ਦਾ ਦੌਰ ਦਿਖਾਇਆ ਗਿਆ ਹੈ। ਇਸ ਫ਼ਿਲਮ ਲਈ ਸੈੱਟ ਦਾ ਇਸਤੇਮਾਲ ਚੰਗੇ ਢੰਗ ਨਾਲ ਕੀਤਾ ਗਿਆ ਹੈ। ਹਾਲਾਂਕਿ ਕੁਝ ਸੈੱਟ ਅਜਿਹੇ ਵੀ ਸਨ ਜੋ ਫ਼ਿਲਮ ਦੀ ਸਟੋਰੀ ਨਾਲ ਬਿਲਕੁਲ ਵੀ ਮੇਲ ਨਹੀਂ ਕਰ ਰਹੇ ਸਨ।
ਫ਼ਿਲਮ ਦਾ ਮਿਊਜ਼ਿਕ ਚੰਗਾ ਹੈ ਅਤੇ ਹਿੱਟ ਸਾਬਿਤ ਹੋਇਆ ਹੈ ਖ਼ਾਸ ਕਰਕੇ ਮਾਧੂਰੀ ਦਿਕਸ਼ਤ ਤੇ ਆਲਿਆ ਭੱਟ ਦੇ ਡਾਂਸ ਦਾ ਗੀਤ 'ਘਰ ਮੋਰੇ ਪ੍ਰਦੇਸਿਆ' ਸਭ ਨੂੰ ਖੂਬ ਪਸੰਦ ਆਇਆ ਹੈ। 2 ਘੰਟੇ 48 ਮਿੰਟ ਦੀ ਇਸ ਫ਼ਿਲਮ ਨੂੰ ਦੇਖਣਾ ਥੋੜਾ ਬੋਰ ਹੋ ਜਾਂਦਾ ਹੈ। ਟਾਈਟ ਐਡੀਟਿੰਗ ਦੇ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਸੀ।
ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ 5 ਵਿੱਚੋਂ 3 ਸਟਾਰ।

For All Latest Updates

ABOUT THE AUTHOR

...view details