ਬਾਕਸ ਆਫ਼ਿਸ 'ਤੇ 'ਲੁਕਾ ਸ਼ਿਪੀ' ਦਾ ਕਮਾਲ , 2 ਦਿਨਾਂ 'ਚ ਕਮਾਏ ਇੰਨੇ ਪੈਸੇ - kriti sanon
ਕਾਰਤਿਕ ਆਰਯਨ ਅਤੇ ਕ੍ਰੀਤੀ ਸੈਨਨ ਦੀ ਫ਼ਿਲਮ 'ਲੁਕਾ ਸ਼ਿਪੀ' ਨੇ ਪਹਿਲੇ ਹੀ ਦਿਨ ਬਾਕਸ ਆਫ਼ਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ। ਇਹ ਇਕ ਰੌਮ-ਕੌਮ ਫ਼ਿਲਮ ਹੈ ਜਿਸ ਦਾ ਵਿਸ਼ਾ ਲਿਵ ਇਨ ਰਿਲੇਸ਼ਨਸ਼ਿਪ ਦੇ ਮੁੱਧੇ 'ਤੇ ਅਧਾਰਿਤ ਹੈ।
ਹੈਦਰਾਬਾਦ: ਫ਼ਿਲਮ 'ਲੁਕਾ ਸ਼ਿਪੀ' ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਇਹ ਹੀ ਕਾਰਨ ਹੈ ਕਿ ਇਸ ਫ਼ਿਲਮ ਨੇ 18 ਕਰੋੜ ਹੁਣ ਤੱਕ ਕਮਾ ਲਏ ਹਨ। ਦੱਸ ਦਈਏ ਕਿ ਸ਼ੁਕਰਵਾਰ ਨੂੰ ਇਸ ਫ਼ਿਲਮ ਨੇ ਧਮਾਕੇਦਾਰ ਔਪਨਿੰਗ ਕਰਦੇ ਹੋਏ ਪਹਿਲੇ ਹੀ ਦਿਨ 8.01 ਕਰੋੜ ਦੀ ਕਮਾਈ ਕੀਤੀ ਸੀ। ਦੂਸਰੇ ਦਿਨ ਵੀ ਇਸ ਫ਼ਿਲਮ ਨੇ ਰਿਸਪੌਂਸ ਨੂੰ ਕਾਇਮ ਰੱਖਦੇ ਹੋਏ 10.08 ਕਰੋੜ ਦੀ ਕਮਾਈ ਕੀਤੀ।ਜਿਸ ਤੋਂ ਇਹ ਸਾਬਿਤ ਹੋ ਜਾਂਦਾਂ ਹੈ ਕਿ ਮੂਵੀ ਨੇ ਦੋ ਦਿਨਾਂ 'ਚ 18.09 ਕਰੋੜ ਕਮਾ ਲੱਏ ਹਨ।ਇਸ ਫ਼ਿਲਮ ਦੀ ਔਪਨਿੰਗ ਡੇ ਕਲੈਕਸ਼ਨ ਤੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਇਹ ਅਦਾਕਾਰ ਕਾਰਤਿਕ ਆਰਯਨ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ।ਇਸ ਤੋਂ ਪਹਿਲਾਂ ਕਾਰਤਿਕ ਆਰਯਨ ਦੀ 'ਪਿਆਰ ਦਾ ਪੰਚਨਾਮਾ 2 ' ਨੇ ਔਪਨਿੰਗ ਡੇ 'ਤੇ 6.80 ਕਰੋੜ ਕਮਾਏ ਸੀ ਅਤੇ ਸੋਨੂੰ ਕੀ ਟੀਟੂ ਕੀ ਸਵੀਟੀ ਨੇ 6.42 ਕਰੋੜ ਔਪਨਿੰਗ ਡੇ 'ਤੇ ਕਮਾਏ ਸੀ।