ਸਾਹਮਣੇ ਆਇਆ ਫ਼ਿਲਮ 'ਕਬੀਰ ਸਿੰਘ' ਦਾ ਰਿਪੋਰਟਕਾਰਡ - 21 june
21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਕਬੀਰ ਸਿੰਘ' ਨੇ ਇਕ ਦਿਨ 'ਚ 20.21 ਕਰੋੜ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਤਰਨ ਆਦਾਰਸ਼ ਨੇ ਟਵੀਟ ਕਰ ਕੇ ਦਿੱਤੀ ਹੈ। ਕਬੀਰ ਸਿੰਘ ਦੀ ਕਮਾਈ ਨੂੰ ਲੈ ਕੇ ਕਮਾਲ ਆਰ ਖ਼ਾਨ ਨੇ ਫ਼ਿਲਮ ਭਾਰਤ ਅਤੇ ਕਬੀਰ ਸਿੰਘ ਦੀ ਤੁਲਨਾ ਕੀਤੀ ਹੈ।
ਫ਼ੋਟੋ
ਮੁੰਬਈ : ਸ਼ਾਹਿਦ ਕਪੂਰ ਅਤੇ ਕਾਇਰਾ ਅਡਵਾਨੀ ਦੀ ਫ਼ਿਲਮ 'ਕਬੀਰ ਸਿੰਘ' ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ ਉਸ ਦਾ ਰਿਪੋਰਟਕਾਰਡ ਸਾਹਮਣੇ ਆ ਚੁੱਕਾ ਹੈ। ਇਹ ਫ਼ਿਲਮ ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣ ਚੁੱਕੀ ਹੈ। ਇਸ ਫ਼ਿਲਮ ਨੇ ਇਕ ਦਿਨ 'ਚ 20.21 ਕਰੋੜ ਰੁਪਏ ਕਮਾਈ ਕੀਤੀ ਹੈ। ਇਸ ਦੀ ਜਾਣਕਾਰੀ ਫ਼ਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ।