ਮੁੰਬਈ: ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਫ਼ਿਲਮ '83' ਨਿਸ਼ਚਿਤ ਰੂਪ ਨਾਲ 2020 ਦੀ ਵੱਡੀ ਫ਼ਿਲਮਾਂ ਵਿੱਚੋਂ ਇੱਕ ਹੈ। ਇਹ ਫ਼ਿਲਮ 1983 ਦੇ ਵਰਲਡ ਕੱਪ 'ਚ ਭਾਰਤੀ ਟੀਮ ਦੀ ਪ੍ਰਫੋਮੇਂਸ ਉੱਤੇ ਆਧਾਰਿਤ ਹੈ। ਹਾਲ ਹੀ ਵਿੱਚ ਅਦਾਕਾਰ ਰਣਵੀਰ ਸਿੰਘ ਨੇ ਫ਼ਿਲਮ ਨੂੰ ਲੈਕੇ ਕੁਝ ਪੋਸਟਰ ਸਾਂਝੇ ਕੀਤੇ ਹਨ।
ਫ਼ਿਲਮ 83: ਰਣਵੀਰ ਸਿੰਘ ਨੇ ਨਵੇਂ ਕਿਰਦਾਰਾਂ ਦਾ ਪੋਸਟਰ ਕੀਤਾ ਸ਼ੇਅਰ - bollywood news
ਅਦਾਕਾਰ ਰਣਵੀਰ ਸਿੰਘ ਨੇ ਆਪਣੀ ਆਉਣ ਵਾਲੀ ਫ਼ਿਲਮ '83' ਦੇ ਦੋ ਨਵੇਂ ਪੋਸਟਰ ਸਾਂਝੇ ਕੀਤੇ ਹਨ। ਫ਼ਿਲਮ '83' 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਰਾਹੀਂ ਐਮੀ ਵਿਰਕ ਅਤੇ ਹਾਰਡੀ ਸੰਧੂ ਆਪਣਾ ਬਾਲੀਵੁੱਡ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ।
ਫ਼ੋਟੋ
ਸਭ ਤੋਂ ਪਹਿਲੇ ਪੋਸਟਰ 'ਚ ਕੇ.ਸ੍ਰੀਸ਼ਾਂਤ ਦੇ ਰੋਲ ਵਿੱਚ ਅਦਾਕਾਰ ਜੀਵਾ ਨਜ਼ਰ ਆਉਂਦੇ ਹਨ। ਇਸ ਪੋਸਟਰ 'ਚ ਉਨ੍ਹਾਂ ਦੀ ਲੁੱਕ ਬਿਲਕੁਲ ਖਿਡਾਰੀ ਕੇ.ਸ੍ਰੀਸ਼ਾਂਤ ਨਾਲ ਮੇਲ ਖਾਉਂਦੀ ਹੈ। ਫ਼ਿਲਮ 83 ਦੇ ਦੂਜੇ ਪੋਸਟਰ 'ਚ ਸੁਨੀਲ ਗਾਵਸਕਰ ਦਾ ਕਿਰਦਾਰ ਅਦਾ ਕਰ ਰਹੇ ਤਾਹਿਰ ਰਾਜ ਭਸੀਨ ਨਜ਼ਰ ਆ ਰਹੇ ਹਨ।
10 ਅਪ੍ਰੈਲ 2020 ਨੂੰ ਇਹ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਪੰਜਾਬੀ ਇੰਡਸਟਰੀ ਦੇ ਦੋ ਉੱਘੇ ਕਲਾਕਾਰ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਅਹਿਮ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।