ਪੰਜਾਬ

punjab

ETV Bharat / sitara

'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ - nawazuddin siddiqui and athiya shetty new film

ਨਵਾਜ਼ੂਦੀਨ ਸਿੱਦੀਕੀ ਅਤੇ ਆਥਿਆ ਸ਼ੈੱਟੀ ਸਟਾਰਰ ਆਉਣ ਵਾਲੀ ਰੋਮਾਂਟਿਕ ਕਾਮੈਡੀ ਫ਼ਿਲਮ ਮੋਤੀਚੁਰ ਚਕਨਾਚੂਰ ਦੇ ਨਿਰਮਾਤਾਵਾਂ ਨੇ ਹਾਲ ਵਿੱਚ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਦੋਵੇਂ ਅਦਾਕਾਰ ਨਵੇਂ ਵਿਆਹੇ ਜੋੜੇ ਵਿੱਚ ਨਜ਼ਰ ਆ ਰਹੇ ਹਨ।

ਫ਼ੋਟੋ

By

Published : Nov 1, 2019, 9:10 AM IST

ਮੁੰਬਈ- ਨਵਾਜ਼ੂਦੀਨ ਸਿੱਦੀਕੀ ਅਤੇ ਆਥਿਆ ਸ਼ੈੱਟੀ ਦੀ ਆਉਣ ਵਾਲੀ ਰੋਮਾਂਟਿਕ ਕਾਮੇਡੀ ਫ਼ਿਲਮ ਮੋਤੀਚੂਰ ਚਕਨਾਚੂਰ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ ਜਿਸ ਵਿੱਚ ਨਵਾਜ਼ੂਦੀਨ ਅਤੇ ਆਥਿਆ ਇੱਕ ਨਵੇਂ ਵਿਆਹੇ ਜੋੜੇ ਵਿੱਚ ਦਿਖ ਰਹੇ ਹਨ। ਫ਼ਿਲਮ ਦਾ ਗਾਣਾ ਛੋਟੀ ਛੋਟੀ ਗਲ ਰਿਲੀਜ਼ ਕਰਨ ਤੋਂ ਬਾਅਦ ਇਸ ਪੋਸਟਰ ਵਿੱਚ ਮਜ਼ਾਕੀਆ ਫੈਮਲੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ:ਕਮਲ ਹਸਨ ਦੇ ਭਾਰਤੀ ਸਿਨੇਮਾ 'ਚ 60 ਸਾਲ ਪੂਰੇ, ਹੋਵੇਗਾ ਇੱਕ ਸਮਾਰੋਹ

ਪੋਸਟਰ ਵਿੱਚ ਨਵਾਜ਼ੂਦੀਨ ਸਿੱਦੀਕੀ ਸੋਫੇ 'ਤੇ ਬੈਠੇ ਹਨ ਅਤੇ ਉਸ ਦੇ ਮੂੰਹ ਵਿੱਚ ਲੱਡੂ ਪਾਇਆ ਹੋਇਆ ਹੈ, ਆਥਿਆ ਸ਼ੈੱਟੀ ਉਸ ਦੇ ਨਾਲ ਬੈਠੀ ਹੈ, ਜੋ ਇਸ ਪ੍ਰਾਹੁਣਚਾਰੀ ਤੋਂ ਪ੍ਰੇਸ਼ਾਨ ਦਿਖ ਰਹੀ ਹੈ। ਪੋਸਟਰ ਨੂੰ ਵੇਖਦਿਆਂ, ਇਹ ਲੱਗਦਾ ਹੈ ਕਿ ਇਹ ਵਿਆਹ ਤੋਂ ਪਹਿਲਾਂ ਦੀ ਰਸਮ ਹੈ, ਜਿੱਥੇ ਉਨ੍ਹਾਂ ਦੇ ਪਰਿਵਾਰ ਖੁਸ਼ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਕਿ ਅਜੇ ਦੇਵਗਨ ਕਰਨਗੇ ਭੰਸਾਲੀ ਦੀ ਨਵੀਂ ਫ਼ਿਲਮ 'ਗੰਗੂਬਾਈ ਕਠਿਆਵਾੜ' ਵਿੱਚ ਕੈਮਿਓ ?

ਫ਼ਿਲਮ ਵਿੱਚ ਨਵਾਜ਼ੂਦੀਨ ਅਤੇ ਆਥਿਆ ਤੋਂ ਇਲਾਵਾ ਵਿਭਾ ਛਿੱਬਰ, ਨਵਨੀ ਪਰਿਹਾਰ, ਵਿਵੇਕ ਮਿਸ਼ਰਾ, ਕਰੁਨਾ ਪਾਂਡੇ, ਸੰਜੀਵ ਵਤਸ, ਅਭਿਸ਼ੇਕ ਰਾਵਤ, ਸਪਨਾ ਸੈਂਡ ਵੀ ਨਜ਼ਰ ਆਉਣਗੇ। ਇਹ ਫ਼ਿਲਮ 15 ਨਵੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details