ਮੁੰਬਈ: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ। ਜਿੱਥੇ ਹਰ ਕੋਈ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰ ਸਕਦਾ ਹੈ, ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਟਵਿੱਟਰ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਹਰ ਫ਼ਿਲਮ ਅਦਾਕਾਰ, ਨਿਰਦੇਸ਼ਕ, ਸਿਆਸਤਦਾਨ ਤੇ ਕਈ ਹੋਰ ਉੱਘੀਆਂ ਹਸਤੀਆਂ ਆਪਣੇ ਹਰ ਇੱਕ ਪਲ ਨੂੰ ਸਾਂਝਾ ਕਰਦੇ ਹਨ।
ਹੋਰ ਪੜ੍ਹੋ: Kung fu panda ਦੇ ਨਿਰਦੇਸ਼ਕ ਜੌਨ ਸਟੀਵੇਨਸਨ ਹੁਣ ਭਾਰਤ ਵਿੱਚ ਕੰਮ ਕਰਨ ਲਈ ਨੇ ਤਿਆਰ
ਇਹ ਸਾਲ ਦਾ ਆਖਿਰਲਾ ਮਹੀਨਾ ਚੱਲ ਰਿਹਾ ਹੈ ਤੇ ਇਸ ਮੌਕੇ ਟਵੀਟ ਇੰਡੀਆ ਨੇ ਆਪਣੇ ਆਧਿਕਾਰਿਤ ਅਕਾਊਂਟ 'ਤੇ ਟਾਪ 10 ਕਲਾਕਾਰਾ ਦੇ ਨਾਂਅ ਦੱਸੇ ਹਨ, ਜੋ ਇਸ ਸਾਲ ਦੌਰਾਨ ਟਵਿੱਟਰ ਉੱਤੇ ਜ਼ਿਆਦਾ ਐਕਟਿਵ ਅਤੇ ਚਰਚਾ ਵਿੱਚ ਰਹੇ ਹਨ।
ਟਾਪ 10 ਮਰਦਾ ਦੀ ਗਿਣਤੀ ਵਿੱਚੋਂ ਅਦਾਕਾਰ ਅਮਿਤਾਭ ਬੱਚਨ ਸਭ ਤੋਂ ਜ਼ਿਆਦਾ ਆਪਣੇ ਟਵਿੱਟਰ ਹੈਂਡਲ 'ਤੇ ਐਕਟਿਵ ਰਹੇ ਤੇ ਦੂਜੇ ਨੰਬਰ 'ਤੇ ਅਕਸ਼ੇ ਕੁਮਾਰ, ਤੀਜੇ ਨੰਬਰ 'ਤੇ ਸਲਮਾਨ ਖ਼ਾਨ, ਚੌਥੇ 'ਤੇ ਸ਼ਾਹਰੁਖ ਖ਼ਾਨ, ਪੰਜਵੇਂ 'ਤੇ ਵਿਜੇ, ਛੇਵੇਂ 'ਤੇ ਏ.ਆਰ ਰਹਿਮਨ, ਸੱਤਵੇਂ 'ਤੇ ਰਣਵੀਰ ਸਿੰਘ, ਅੱਠਵੇਂ 'ਤੇ ਅਜੇ ਦੇਵਗਨ, ਨੋਵੇਂ 'ਤੇ ਮਹੇਸ਼ ਬਾਬੂ ਅਤੇ ਆਖਿਰ ਵਿੱਚ ਫ਼ਿਲਮ ਨਿਰਦੇਸ਼ਕ ਅਤਲੀ ਹਨ।
ਹੋਰ ਪੜ੍ਹੋ: ਗਿੱਪੀ ਗਰੇਵਾਲ ਘਰ ਹੋਈ ਨੰਨ੍ਹੇ ਮਹਿਮਾਨ ਦੀ ਐਂਟਰੀ
ਜੇ ਹੁਣ ਗੱਲ ਕਰੀਏ ਟਾਪ 10 ਮਹਿਲਾਵਾਂ ਦੀ ਤਾਂ ਪਹਿਲੇ ਨੰਬਰ 'ਤੇ ਬਾਲੀਵੁੱਡ ਅਦਾਕਾਰਾ ਸੁਨਾਕਸ਼ੀ ਸਿਨ੍ਹਾ, ਦੂਜੇ 'ਤੇ ਅਨੁਸ਼ਕਾ ਸ਼ਰਮਾ, ਤੀਜੇ 'ਤੇ ਲਤਾ ਮੰਗੇਸ਼ਕਰ ਚੌਥੇ 'ਤੇ ਅਰਚਨਾ ਕਲਪਥੀ, ਪੰਜਵੇਂ 'ਤੇ ਪ੍ਰਿਅੰਕਾ ਚੋਪੜਾ, ਛੇਵੇਂ 'ਤੇ ਆਲੀਆ ਭੱਟ, ਸੱਤਵੇਂ 'ਤੇ ਕਾਜਲ ਅੱਗਰਵਾਲ, ਅੱਠਵੇਂ 'ਤੇ ਸਨੀ ਲਿਉਨੀ, ਨੋਵੇਂ 'ਤੇ ਮਾਧੂਰੀ ਦੀਕਸ਼ਿਤ ਅਤੇ ਆਖਿਰ ਵਿੱਚ ਰਕੂਲ ਸਿੰਘ ਹਨ।