ਪੰਜਾਬ

punjab

ETV Bharat / sitara

ਮੋਨਾਲੀਸਾ ਨੇ wedding anniversary 'ਤੇ ਪਤੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਪ੍ਰਸ਼ੰਸਕਾਂ ਦੀਆਂ ਨਹੀਂ ਹਟ ਰਹੀਆਂ ਨਜ਼ਰਾਂ - ਮਸ਼ਹੂਰ ਭੋਜਪੁਰੀ ਅਦਾਕਾਰਾ ਮੋਨਾਲੀਸਾ

ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਵਿਕਰਾਂਤ ਨਾਲ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਅਤੇ ਵਿਕਰਾਂਤ ਦੇ ਕੱਪੜਿਆਂ 'ਚ ਟਿਊਨਿੰਗ ਨਜ਼ਰ ਆ ਰਹੀ ਹੈ। ਮੋਨਾਲੀਸਾ ਨੇ ਲਾਲ ਬਰੈਲੇਟ ਅਤੇ ਮਿੰਨੀ ਸਕਰਟ ਪਾਈ ਹੋਈ ਹੈ ਅਤੇ ਉਸ ਦੇ ਪਤੀ ਵੀ ਲਾਲ ਅਤੇ ਕਾਲੇ ਰੰਗ ਦੇ ਪਹਿਰਾਵੇ ਵਿੱਚ ਹਨ।

ਮੋਨਾਲੀਸਾ ਨੇ wedding anniversary 'ਤੇ ਪਤੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਮੋਨਾਲੀਸਾ ਨੇ wedding anniversary 'ਤੇ ਪਤੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ

By

Published : Jan 17, 2022, 7:36 PM IST

ਹੈਦਰਾਬਾਦ: ਮਸ਼ਹੂਰ ਭੋਜਪੁਰੀ ਅਦਾਕਾਰਾ ਮੋਨਾਲੀਸਾ ਸੋਮਵਾਰ (17 ਜਨਵਰੀ) ਨੂੰ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਦਾ ਆਨੰਦ ਮਾਣ ਰਹੀ ਹੈ। ਇਸ ਮੌਕੇ ਮੋਨਾਲੀਸਾ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੋਨਾਲੀਸਾ ਭੋਜਪੁਰੀ ਦੀਆਂ ਵੱਡੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਮੋਨਾਲੀਸਾ ਵੀ ਫੈਨਜ਼ ਲਈ ਸਮੇਂ-ਸਮੇਂ 'ਤੇ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਕੜੀ 'ਚ ਉਸ ਨੇ ਵਿਆਹ ਦੀ ਵਰ੍ਹੇਗੰਢ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਖੂਬਸੂਰਤ ਤਸਵੀਰਾਂ ਨਾਲ ਸਜਾਇਆ ਹੈ।

ਮੋਨਾਲੀਸਾ ਅਤੇ ਵਿਕਰਾਂਤ

ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਵਿਕਰਾਂਤ ਨਾਲ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਅਤੇ ਵਿਕਰਾਂਤ ਦੇ ਕੱਪੜਿਆਂ 'ਚ ਟਿਊਨਿੰਗ ਨਜ਼ਰ ਆ ਰਹੀ ਹੈ। ਮੋਨਾਲੀਸਾ ਨੇ ਲਾਲ ਬਰੈਲੇਟ ਅਤੇ ਮਿੰਨੀ ਸਕਰਟ ਪਾਈ ਹੋਈ ਹੈ ਅਤੇ ਉਸ ਦੇ ਪਤੀ ਵੀ ਲਾਲ ਅਤੇ ਕਾਲੇ ਰੰਗ ਦੇ ਪਹਿਰਾਵੇ ਵਿੱਚ ਹਨ।

ਮੋਨਾਲੀਸਾ ਅਤੇ ਵਿਕਰਾਂਤ

ਇਨ੍ਹਾਂ ਸ਼ਾਨਦਾਰ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ, 'Happy Five Years my love, my ਕ੍ਰਾਈਮ ਪਾਰਟਨਰ, ਦੋਸਤ, ਪਿਆਰੇ ਪਤੀ, ਅਸੀਂ ਦੋਵੇਂ ਮਜ਼ਬੂਤੀ ਨਾਲ ਇੱਕ ਦੂਜੇ ਦੇ ਨਾਲ ​​ਹਾਂ'। ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੀ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਮੋਨਾਲੀਸਾ ਅਤੇ ਵਿਕਰਾਂਤ

ਤੁਹਾਨੂੰ ਦੱਸ ਦੇਈਏ ਮੋਨਾਲੀਸਾ ਨੇ ਇਸ ਮੌਕੇ ਆਪਣੇ ਵਿਆਹ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ 'ਚ ਮੋਨਾਲੀਸਾ ਲਾਲ ਰੰਗ ਦੇ ਜੋੜੇ 'ਚ ਨਜ਼ਰ ਆ ਰਹੀ ਹੈ ਅਤੇ ਇਸ ਖਾਸ ਮੌਕੇ 'ਤੇ ਉਸ ਦੇ ਦੋਸਤ ਦਿਨੇਸ਼ ਲਾਲ ਯਾਦਵ, ਆਮਰਪਾਲੀ ਦੂਬੇ, ਰਵੀ ਕਿਸ਼ਨ ਅਤੇ ਮੋਨੋਲੀਸਾ ਦੀ ਮਾਂ ਵੀ ਨਜ਼ਰ ਆ ਰਹੀ ਹੈ।

ਮੋਨਾਲੀਸਾ ਅਤੇ ਵਿਕਰਾਂਤ

ਮੋਨਾਲੀਸਾ ਅਤੇ ਵਿਕਰਾਂਤ

ਮੋਨਾਲੀਸਾ ਅਤੇ ਵਿਕਰਾਂਤ

ਮੋਨਾਲੀਸਾ ਅਤੇ ਵਿਕਰਾਂਤ

ਮਹੱਤਵਪੂਰਨ ਗੱਲ ਇਹ ਹੈ ਕਿ ਮੋਨਾਲੀਸਾ ਅਤੇ ਵਿਕਰਾਂਤ ਦਾ ਵਿਆਹ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 10 ਵਿੱਚ ਹੋਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਵੀ ਕੀਤਾ ਸੀ। ਅਜਿਹੇ 'ਚ ਜਦੋਂ ਮੋਨਾਲੀਸਾ ਅਤੇ ਵਿਕਰਾਂਤ ਸ਼ੋਅ 'ਚ ਪਹੁੰਚੇ ਤਾਂ ਮੇਕਰਸ ਨੇ ਉਨ੍ਹਾਂ ਦੇ ਵਿਆਹ ਦਾ ਪਲਾਨ ਤੈਅ ਕਰ ਲਿਆ।

ਮੋਨਾਲੀਸਾ ਅਤੇ ਵਿਕਰਾਂਤ

ਖਾਸ ਗੱਲ ਇਹ ਹੈ ਕਿ ਮੋਨਾਲੀਸਾ ਅਤੇ ਵਿਕਰਾਂਤ ਬਿੱਗ ਬੌਸ 10 ਨੂੰ ਛੱਡਣ ਤੋਂ ਬਾਅਦ ਵਿਆਹ ਕਰਨ ਵਾਲੇ ਸਨ ਪਰ ਸ਼ੋਅ ਮੇਕਰਸ ਨੇ ਸ਼ੋਅ 'ਚ ਹੀ ਦੋਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਅਤੇ ਕਾਫੀ ਟੀ.ਆਰ.ਪੀ. ਬਟੋਰੀ ਸੀ।

ਇਹ ਵੀ ਪੜ੍ਹੋ:ਬ੍ਰੇਕਅੱਪ ਦੀਆਂ ਅਫਵਾਹਾਂ ਤੋਂ ਬਾਅਦ ਮਲਾਇਕਾ ਅਰੋੜਾ ਨੂੰ ਲੰਚ 'ਤੇ ਲੈ ਕੇ ਗਏ ਅਰਜੁਨ ਕਪੂਰ, ਤਸਵੀਰਾਂ ਵਾਇਰਲ

ABOUT THE AUTHOR

...view details