ਮੋਦੀ ਦੀ ਹਾਜ਼ਰਜਵਾਬੀ ਨੇ ਖਿਡਾਰੀ ਕੁਮਾਰ ਦੀ ਬੋਲਤੀ ਕੀਤੀ ਬੰਦ - akshay kumar
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਪੀਐਮ ਮੋਦੀ ਨੇ ਟਵਿੰਕਲ ਖੰਨਾ ਨੂੰ ਲੈ ਕੇ ਅਕਸ਼ੇ ਕੁਮਾਰ 'ਤੇ ਤੰਜ਼ ਕੱਸਿਆ ਹੈ।
ਡਿਜ਼ਾਈਨ ਫੋਟੋ
ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਮੋਦੀ ਅਕਸ਼ੇ 'ਤੇ ਤੰਜ਼ ਕੱਸਦੇ ਹੋਏ ਨਜ਼ਰ ਆ ਰਹੇ ਹਨ।
ਤੰਜ਼ ਕੱਸਨ ਦਾ ਕਾਰਨ ਟਵਿੰਕਲ ਖੰਨਾ ਦਾ ਟਵਿੱਟਰ ਅਕਾਊਂਟ ਹੈ। ਪੀਐਮ ਮੋਦੀ ਨੇ ਅਕਸ਼ੇ ਨੂੰ ਕਿਹਾ,"ਆਪ ਜੀ ਦਾ ਜੀਵਨ ਖੁਸ਼ਹਾਲ ਚਲਦਾ ਹੋਵੇਗਾ ਕਿਉਂਕਿ ਆਪ ਜੀ ਦੀ ਪਤਨੀ ਸਾਰਾ ਗੁੱਸਾ ਤਾਂ ਮੇਰੇ 'ਤੇ ਕੱਢਦੀ ਹੈ। ਇਸ ਗੱਲੋਂ ਤਾਂ ਮੈਂ ਆਪ ਜੀ ਦੇ ਕੰਮ ਆਇਆ ਹੀ ਹਾਂ।"