ਪੰਜਾਬ

punjab

ETV Bharat / sitara

ਡਾਂਸ ਪਲੱਸ 5 ਦੇ ਸੈਟ 'ਤੇ ਮਿਥੁਨ ਚੱਕਰਵਰਤੀ ਹੋਏ ਭਾਵੁਕ - mithun chakraborty at dance plus 5

ਬਾਲੀਵੁੱਡ ਕਲਾਕਾਰ ਮਿਥੁਨ ਚੱਕਰਵਰਤੀ ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ 5' 'ਚ ਮੁੱਖ ਮਹਿਮਾਨ ਵੱਜੋਂ ਪੁੱਜੇ। ਇਸ ਸ਼ੋਅ ਦੇ ਪ੍ਰਤੀਯੋਗੀਆਂ ਦਾ ਉਹ ਡਾਂਸ ਵੇਖ ਕੇ ਹੈਰਾਨ ਰਹਿ ਗਏ ਅਤੇ ਪ੍ਰਤੀਯੋਗੀਆਂ ਵੱਲੋਂ ਦਿੱਤੇ ਡਾਂਸ ਟ੍ਰਿਬਿਊਟ ਨੂੰ ਵੇਖ ਕੇ ਭਾਵੁਕ ਵੀ ਹੋ ਗਏ।

ਫ਼ੋਟੋ

By

Published : Nov 25, 2019, 9:23 AM IST

ਮੁੰਬਈ: ਡਿਸਕੋ ਕਿੰਗ ਮਿਥੁਨ ਚੱਕਰਵਰਤੀ ਹਾਲ ਹੀ ਦੇ ਵਿੱਚ ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ 5' ਦੇ ਸੈੱਟ 'ਤੇ ਪਹੁੰਚੇ। ਸ਼ੋਅ ਦੇ ਡਾਂਸਰਾਂ ਨੇ ਉਨ੍ਹਾਂ ਨੂੰ ਆਪਣੇ ਡਾਂਸ ਕਰਨ ਦੇ ਅੰਦਾਜ਼ ਨਾਲ ਹੈਰਾਨ ਕਰ ਦਿੱਤਾ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਸ ਵੀਡੀਓ ਵਿੱਚ ਮਿਥੁਨ ਚੱਕਰਵਰਤੀ ਦੇ ਮਸ਼ਹੂਰ ਗੀਤ ਡਿਸਕੋ ਡਾਂਸਰ 'ਤੇ ਇੱਕ ਡਾਂਸ ਗਰੁੱਪ ਨੇ ਇੱਕ ਨਵੇਂ ਅੰਦਾਜ਼ ਵਿੱਚ ਡਾਂਸ ਕੀਤਾ ਹੈ। ਲੋਕ ਇਸ ਵੀਡੀਓ ਦਾ ਇੰਨਾ ਆਨੰਦ ਲੈ ਰਹੇ ਹਨ ਕਿ ਉਹ ਇਸ ਡਾਂਸ ਦੀ ਵੀਡੀਓ ਨੂੰ ਵਾਰ ਵਾਰ ਵੇਖ ਰਹੇ ਹਨ।

ਮਿਥੁਨ ਵੀ ਇਨ੍ਹਾਂ ਡਾਂਸਰਾਂ ਦਾ ਡਾਂਸ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਡਾਸਰਾਂ ਦੇ ਡਾਂਸ ਤੋਂ ਬਾਅਦ ਖੜੇ ਹੋ ਕੇ ਤਾੜੀ ਵੀ ਵਜਾਈ। ਮਿਥੁਨ ਚੱਕਰਵਰਤੀ ਬਾਲੀਵੁੱਡ ਵਿੱਚ ਡਿਸਕੋ ਡਾਂਸ ਲਿਆਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਫ਼ਿਲਮ 'ਡਿਸਕੋ ਡਾਂਸਰ' ਨਾਲ ਬਾਲੀਵੁੱਡ 'ਚ ਕਮਾਲ ਕਰ ਦਿੱਤਾ ਸੀ। ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ 5' 'ਤੇ ਮੁਕਾਬਲੇਬਾਜ਼ਾਂ ਨੇ ਉਨ੍ਹਾਂ ਨੂੰ ਅਜਿਹਾ ਟ੍ਰਿਬਿਊਟ ਦਿੱਤਾ ਕਿ ਉਹ ਭਾਵੁਕ ਹੋ ਵੀ ਹੋ ਗਏ। ਮਿਥੁਨ ਨੇ ਇਸ ਸ਼ੋਅ 'ਚ ਕਿਹਾ , “ਮੈਂ ਕਦੇ ਸੁਪਨਾ ਵੇਖਣਾ ਨਹੀਂ ਛੱਡਿਆ ਅਤੇ ਹਮੇਸ਼ਾਂ ਹਕੀਕਤ ਦਾ ਸਾਹਮਣਾ ਕੀਤਾ, ਜਦੋਂ ਮੈਂ ਮੁੰਬਈ ਆਇਆ ਸੀ।"

ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਫ਼ਿਲਮ ਇੰਡਸਟਰੀ ਵਿੱਚ ਕੰਮ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਰੰਗ ਕਾਰਨ ਉਨ੍ਹਾਂ ਨੂੰ ਕਈ ਵਾਰ ਠੁਕਰਾ ਦਿੱਤਾ ਗਿਆ। ਫ਼ੇਰ ਉਨ੍ਹਾਂ ਸੋਚਿਆ ਕਿ ਉਹ ਹਰ ਕਿਸੇ ਨੂੰ ਆਪਣਾ ਡਾਂਸ ਕਰਨ ਦਾ ਹੁਨਰ ਵਿਖਾਉਣਗੇ ਜਿਸ ਕਾਰਨ ਲੋਕ ਉਨ੍ਹਾਂ ਦੇ ਰੰਗ ਦੀ ਬਜਾਏ ਉਨ੍ਹਾਂ ਦੇ ਡਾਂਸ 'ਤੇ ਧਿਆਨ ਦੇਣਗੇ।

ABOUT THE AUTHOR

...view details