ਮੁੰਬਈ: ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੇ ਪਿਤਾ ਬਸੰਤ ਕੁਮਾਰ ਚੱਕਰਵਰਤੀ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਮੰਗਲਵਾਰ ਨੂੰ ਗੁਰਦੇ ਫ਼ੇਲ੍ਹ ਹੋਣ ਕਾਰਨ ਹੋਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਿਥੁਨ ਇਸ ਸਮੇਂ ਬੈਂਗਲੁਰੂ ਵਿੱਚ ਫ਼ਸੇ ਹੋਏ ਹਨ ਅਤੇ ਮੁੰਬਈ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਅਦਾਕਾਰ ਮਿਥੁਨ ਚੱਕਰਵਰਤੀ ਦੇ ਪਿਤਾ ਦਾ ਹੋਇਆ ਦੇਹਾਂਤ
ਅਦਾਕਾਰ ਮਿਥੁਨ ਚੱਕਰਵਰਤੀ ਦੇ ਪਿਤਾ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ ਕਾਫ਼ੀ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਿਥੁਨ ਚੱਕਰਵਰਤੀ ਨੇ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ 21 ਅਪ੍ਰੈਲ ਨੂੰ ਮੁੰਬਈ ਵਿੱਚ ਹੋਈ ਸੀ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਸਿੱਧ ਅਦਾਕਾਰਾ ਰਿਤੂਪਰਨਾ ਸੇਨ ਗੁਪਤਾ ਨੇ ਟਵੀਟ ਕਰਕੇ ਮਿਥੁਨ ਦੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ, "ਮਿਥੁਨ ਦੇ ਪਿਤਾ ਨੂੰ ਸ਼ਰਧਾਂਜਲੀ। ਹਿੰਮਤ ਰੱਖੋ ਅਤੇ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"
ਰਿਪੋਰਟ ਮੁਤਾਬਕ, ਮਿਥੁਨ ਸ਼ੂਟਿੰਗ ਦੇ ਸਿਲਸਿਲੇ ਵਿੱਚ ਬੈਂਗਲੁਰੂ ਗਏ ਹੋਏ ਸਨ। ਇਸ ਲਈ ਉਹ ਆਪਣੇ ਆਖ਼ਰੀ ਸਮੇਂ ਆਪਣੇ ਪਿਤਾ ਦੇ ਨਾਲ ਨਹੀਂ ਸਨ। ਹਾਲਾਂਕਿ, ਮਿਥੁਨ ਦਾ ਵੱਡਾ ਬੇਟਾ ਮਿਮੋਹ ਇਸ ਸਮੇਂ ਮੁੰਬਈ ਵਿੱਚ ਹੀ ਹੈ। ਦੱਸਣਯੋਗ ਹੈ ਕਿ ਬਸੰਤ ਕੁਮਾਰ ਦੇ 4 ਬੱਚੇ ਹਨ, ਜਿਨ੍ਹਾਂ ਵਿੱਚ 1 ਬੇਟਾ ਅਤੇ 3 ਧੀਆਂ ਹਨ। ਗੌਰੰਗ ਯਾਨੀ ਮਿਥੁਨ ਸਭ ਤੋਂ ਵੱਡਾ ਹੈ।