ਮੁੰਬਈ: ਅਕਸ਼ੇ ਕੁਮਾਰ, ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਾਰੀ, ਨਿਤਿਆ ਮੈਨਨ, ਸ਼ਰਮਨ ਜੋਸ਼ੀ ਦੀ ਫ਼ਿਲਮ 'ਮਿਸ਼ਨ ਮੰਗਲ' ਅਜ਼ਾਦੀ ਦਿਹਾੜੇ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਪੁਲਾੜ ਖੋਜ ਸੰਗਠਨ (ਇਸਰੋ) ਦੇ ਮਿਸ਼ਨ ਮਾਰਸ ਪ੍ਰੋਜੈਕਟ 'ਤੇ ਅਧਾਰਤ ਇਹ ਫ਼ਿਲਮ ਉਨ੍ਹਾਂ ਵਿਗਿਆਨੀਆਂ ਦੇ ਦੁਆਲੇ ਘੁੰਮਦੀ ਹੈ ਜਿਨ੍ਹਾਂ ਨੇ ਰੋਕੇਟ ਤਿਆਰ ਕੀਤਾ ਅਤੇ ਇਸ ਅਸੰਭਵ ਮਿਸ਼ਨ ਨੂੰ ਪੂਰਾ ਕੀਤਾ।
'ਮਿਸ਼ਨ ਮੰਗਲ' ਦੀ ਵਿਸ਼ੇਸ਼ ਸਕ੍ਰੀਨਿੰਗ 'ਤੇ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਦਾ ਬਿਆਨ
'ਮਿਸ਼ਨ ਮੰਗਲ' ਦੀ ਸਕ੍ਰੀਨਿੰਗ 'ਤੇ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਨੇ ਖ਼ੁੱਲ ਕੇ ਤਾਰੀਫ਼ ਕੀਤੀ। ਇਸ ਨੇ ਪਹਿਲੇ ਹੀ ਦਿਨ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕਰ ਲਈ ਹੈ।
ਸਾਰੇ ਸਿਤਾਰੇ ਜਿੱਥੇ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਸਨ, ਉੱਥੇ ਹੀ ਉਹ ਵੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਦਿਖਾਈ ਦਿੱਤੇ। ਪ੍ਰਸ਼ੰਸਕ ਵੀ ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਬੁੱਧਵਾਰ ਰਾਤ ਨੂੰ ਦਿੱਲੀ ਵਿੱਚ ਫ਼ਿਲਮ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ, ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਫ਼ਿਲਮ 'ਤੇ ਸਕਾਰਾਤਮਕ ਟਿੱਪਣੀਆਂ ਦਿੱਤੀਆ।
ਇਸ ਫ਼ਿਲਮ ਦੀ ਸਕ੍ਰੀਨਿੰਗ ਵਿੱਚ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਵੀ ਮੌਜੂਦ ਸਨ। ਫ਼ਿਲਮ ਦੀ ਸਮੀਖਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਇਸ ਫ਼ਿਲਮ ਦੀ ਕਹਾਣੀ ਅਤੇ ਵਿਸ਼ੇ ਦੀ ਪ੍ਰੰਸਸਾ ਕੀਤੀ। ਉਨ੍ਹਾਂ ਨੇ ਲਿਖਿਆ, "ਫ਼ਿਲਮ 'ਮਿਸ਼ਨ ਮੰਗਲ' ਦੀ ਵਿਸ਼ੇਸ਼ ਸਕ੍ਰੀਨਿੰਗ ਵੇਖ ਕੇ ਮਜ਼ਾ ਆਇਆ।" ਇਸ ਦੌਰਾਨ ਅਕਸ਼ੈ ਕੁਮਾਰ, ਸੋਨਾਕਸ਼ੀ ਸਿਨਹਾ ਅਤੇ ਬਾਕੀ ਕਲਾਕਾਰਾਂ ਸਮੇਤ ਕਈ ਕਲਾਕਾਰ ਮੌਜੂਦ ਸਨ। ਇਸਰੋ ਦੀ ਸ਼ਾਨ ਅਤੇ ਸਫ਼ਲਤਾ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ।