'ਮਿਸ਼ਨ ਮੰਗਲ' ਦਾ ਨਵਾਂ ਟ੍ਰੇਲਰ ਰਿਲੀਜ਼ - mission manga
'ਮਿਸ਼ਨ ਮੰਗਲ' ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਵਿੱਚ ਅਕਸ਼ੇ ਕੁਮਾਰ ਆਪਣੀ ਸਾਰੀ ਟੀਮ ਨਾਲ ਮਿਲ ਕੇ ਮੰਗਲ 'ਤੇ ਜਾਣ ਦੀ ਤਿਆਰੀ ਕਰਦੇ ਹਨ। ਇਸ ਟ੍ਰੇਲਰ ਵਿੱਚ ਕਾਫ਼ੀ ਹਾਸਾ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਵੀ ਮਿਲ ਰਿਹਾ ਹੈ।
ਮੁਬੰਈ: ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਇਸ ਸਮੇਂ ਆਪਣੀ ਫ਼ਿਲਮ 'ਮਿਸ਼ਨ ਮੰਗਲ' ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ, ਫ਼ਿਲਮ ਦਾ ਟ੍ਰੇਲਰ ਆਇਆ ਸੀ ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ ਦਾ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ। ਫ਼ਿਲਮ 'ਚ ਅਕਸ਼ੇ ਨਾਲ ਕਈ ਸਿਤਾਰੇ ਨਜ਼ਰ ਆਉਣਗੇ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਵਿੱਚ ਬਹੁਤ ਸਾਰੀਆਂ ਅਦਾਕਾਰਾ ਹਨ। ਇਸ ਵਿੱਚ ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਨਹਾ, ਨਿਤਿਆ ਮੈਨਨ, ਕ੍ਰਿਤੀ ਅਤੇ ਅਦਾਕਾਰ ਸ਼ਰਮਨ ਜੋਸ਼ੀ ਦਿਖਾਈ ਦੇਣਗੀਆਂ। ਹੁਣ ਇਸ ਫ਼ਿਲਮ ਦਾ ਦੂਜਾ ਟ੍ਰੇਲਰ ਜਾਰੀ ਕੀਤਾ ਗਿਆ ਹੈ।