ਮੁੰਬਈ : Femina Miss India 2019 ਦਾ ਤਾਜ ਰਾਜਸਥਾਨ ਦੀ ਸੁਮਨ ਰਾਓ ਦੇ ਨਾਂਅ ਹੋਇਆ। ਉਸ ਨੇ ਬਹੁਤ ਹੀ ਔਖੇ ਮੁਕਾਬਲੇ 'ਚ ਇਸ ਨੂੰ ਆਪਣੇ ਨਾਂਅ ਕੀਤਾ। ਇਸ ਤਾਜ ਨੂੰ ਜਿੱਤਣ ਤੋਂ ਬਾਅਦ ਸੁਮਨ ਰਾਓ ਭਾਵੁਕ ਵੀ ਹੋ ਗਈ।
ਆਲ ਰਾਊਂਡਰ ਹੈ ਮਿਸ ਇੰਡੀਆ 2019
ਸੁਮਨ ਰਾਓ ਮਿਸ ਇੰਡੀਆ 2019 ਬਣ ਚੁੱਕੀ ਹੈ। 20 ਸਾਲਾ ਸੁਮਨ ਰਾਓ CA ਦੀ ਪੜ੍ਹਾਈ ਕਰਨ ਤੋਂ ਇਲਾਵਾ ਇੱਕ ਸਮਾਜ ਸੇਵਿਕਾ ਦੀ ਭੂਮਿਕਾ ਵੀ ਅਦਾ ਕਰਦੀ ਹੈ।
ਸੁਮਨ ਰਾਓ CA ਦੀ ਪੜ੍ਹਾਈ ਕਰ ਰਹੀ ਹੈ। ਪੜ੍ਹਾਈ ਕਰਨ ਤੋਂ ਇਲਾਵਾ ਸੁਮਨ ਇਕ ਸਮਾਜ ਸੇਵਿਕਾ ਦੀ ਭੂਮਿਕਾ ਵੀ ਅਦਾ ਕਰਦੀ ਹੈ। ਸੁਮਨ ਰਾਓ ਨੇ ਚਾਈਲਡ ਹੇਲਥ ਫਾਊਂਡੈਸ਼ਨ ਨਾਮ ਦੀ ਸੰਸਥਾ ਨੂੰ ਲਗਭਗ 80 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦੇ ਤੌਰ 'ਤੇ ਦਿੱਤੀ ਹੈ। ਸੁਮਨ ਮੁੰਬਈ ਦੇ ਅਫ਼ਰੋਜ਼ ਸ਼ਾਹ ਦੀ ਅਗਵਾਈ 'ਚ ਸਮੁੰਦਰੀ ਬੀਚ ਦੀ ਸਫ਼ਾਈ 'ਚ ਆਪਣਾ ਯੋਗਦਾਨ ਪਾ ਚੁੱਕੀ ਹੈ।
ਦੱਸ ਦਈਏ ਕਿ ਸੁੁਮਨ ਰਾਓ ਮਾਡਲਿੰਗ ਦੇ ਨਾਲ-ਨਾਲ ਸਪੋਰਟਸ 'ਚ ਵੀ ਰੁਚੀ ਰੱਖ ਦੀ ਹੈ। ਉਹ ਬਾਸਕਿਟ ਬਾਲ ਦੀ ਚੰਗੀ ਖਿਡਾਰਨ ਹੈ। ਉਸ ਨੇ Femina Miss India 2019 ਲਈ ਉਸ ਨੇ ਕਈ ਮੈਚ ਖੇਡੇ ਹਨ। ਦੱਸਣਯੋਗ ਹੈ ਕਿ Femina Miss India 2019 ਦੀ ਪਹਿਲੀ ਰਨਰ ਅੱਪ ਸ਼ਿਨਤਾ ਚੌਹਾਨ ਬਣੀ, ਜੋ ਕਿ ਉਤਰਪ੍ਰਦੇਸ਼ ਦ ਰਹਿਣ ਵਾਲੀ ਹੈ ਅਤੇ ਦੂਜੀ ਰਨਰ ਅੱਪ ਤੇਲੰਗਾਨਾ ਦੀ ਸੰਜਨਾ ਵਿੱਜ ਬਣੀ ਹੈ।