ਚੰਡੀਗੜ੍ਹ :ਬਾਲੀਬੁੱਡ ਗਾਇਕ ਮੀਕਾ ਸਿੰਘ (Mika Singh) ਲਗਾਤਾਰ ਵਿਵਾਦਾ ਚ ਰਹਿੰਦੇ ਹਨ ਪਰ ਫਿਰ ਵੀ ਟਵਿਟਰ ਤੇ ਉਨ੍ਹਾ ਦੀ ਚੜ੍ਹਾਈ ਰਹਿੰਦੀ ਹੈ। ਹੁਣ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਤੇ #krkkutta ਗਾਣੇ ਬਾਰੇ ਜਾਣਕਾਰੀ ਸਾਝੀ ਕੀਤੀ ਇਹ ਗੀਤ ਅੱਜ ਰਿਲੀਜ ਕੀਤਾ ਗਿਆ। ਇਸ ਗਾਣੇ ਦੇ ਵਿਚ ਕੇਆਰਕੇ (krk)ਤੇ ਤੰਜ ਕੱਸਿਆ ਗਿਆ ਹੈ।
ਗਾਣੇ ਦੀ ਜੇਕਰ ਗੱਲ ਕੀਤੀ ਜਾਏ ਤੇ 6 ਘੰਟੇ ਵਿਚ 1.2 ਮਿਲੀਅਨ ਲੋਕ ਇਸ ਨੂੰ ਵੇਖ ਚੁੱਕੇ ਨੇ ।ਮੀਕਾ ਸਿੰਘ (Mika Singh) ਨੇ ਕੇਆਰਕੇ ਤੇ ਤੰਜ ਕੱਸਦੇ ਵੀ ਕਿਹਾ ਕਿ ਉਹ ਬੋਲਣ ਤੋ ਪਹਿਲਾ ਕੁਝ ਨਹੀਂ ਸੋਚਦਾ ਹਰ ਕਿਸੇ ਨੂੰ ਕੁਝ ਵੀ ਕਹਿ ਦਿੰਦਾ ਹੈ। ਉਸ ਨੂੰ ਆਪ ਪਤਾ ਨਹੀਂ ਚੱਲਦਾ ਕਿ ਉਹ ਕੀ ਕਰ ਰਿਹਾ ਹੈ ਤੇ ਕੀ ਕਹਿ ਰਿਹਾ ਹੈ।
ਮਿਊਜੀਕ ਵੀਡੀਓ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੀਕਾ ਨੇ ਆਪ ਇਸ ਗਾਣੇ ਨੂੰ ਗਾਇਆ ਅਤੇ ਇਸ ਗਾਣੇ ਦਾ ਮਿਊਜੀਕ ਕੀਤਾ। ਵੀਡੀਓ ਵਿੱਚ ਕੁੱਤੇ ਭੌਂਕਦੇ ਹੋਯੇ ਮਿਊਜ਼ਿਕ ਵਿੱਚ ਸ਼ਾਮਿਲ ਕੀਤਾ ਗਿਆ ਹੈਕੇਆਰਕੇ ਦੀ ਕਲਿਪਸ਼ ਵੀ ਇਸਤੇਮਾਲ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਕੇਆਰਕੇ ਕੁੱਤਾ ਦਾ ਚਿਹਰਾ ਬੌਲੀਵੁੱਡ ਦੇ ਗਾਣੇ ਦੇ ਵਿਚ ਇਸਤੇਮਾਲ ਕੀਤਾ ਗਿਆ ਜਿੱਥੇ ਸਰੀਰ ਕਿਸੇ ਐਕਟਰ ਦਾ ਹੈ।
ਇਹ ਵੀ ਪੜ੍ਹੋ :- ਭਾਰਤ ਪਾਕਿਤਸਨ ਸਰਹੱਦ ਨੇੜੇ ਡਰੋਨ ਦਿਖਾਈ ਦਿੱਤਾ, BSF ਦੀ ਫਾਈਰਿੰਗ ਮਗਰੋਂ ਪਰਤਿਆ
#krkkutta ਟਵਿੱਟਰ ਤੇ ਟ੍ਰੈਂਡ ਕਰ ਰਿਹਾ ਹੈ ਜਿਸ ਨੂੰ ਲੈ ਕੇ ਮੀਕਾ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਕੇਆਰਕੇ ਦਾ ਗਾਣਾ ਟ੍ਰੈਂਡ ਕਰ ਰਿਹਾ ਹੈ । ਹੁਣ ਕੇਆਰਕੇ ਟਵਿੱਟਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਨਾ ਕਰ ਦੇਵੇ। ਦੱਸ ਦੇਈਏ ਕੇਆਰਕੇ ਨੇ ਮੀਕਾ ਸਿੰਘ ਨੂੰ ਕਿਹਾ ਸੀ ਕਿ ਉਹ ਬੇਬਾਕ ਤਰੀਕੇ ਦੇ ਨਾਲ ਬਿਨਾਂ ਕਿਸੇ ਡਰ ਦੇ ਗਾਣੇ ਨੂੰ ਰਿਲੀਜ਼ ਕਰਨ ਕਿਉਂਕਿ ਉਨ੍ਹਾਂ ਦੇ ਕੋਲ ਫਿਲਹਾਲ ਮੀਕਾ ਸਿੰਘ ਦੇ ਨਾਲ ਪੰਗਾ ਲੈਣ ਦਾ ਸਮਾਂ ਨਹੀਂ ਹੈ।