ਪੰਜਾਬ

punjab

ETV Bharat / sitara

Happy Birthday: ਬਾਲੀਵੁੱਡ 'ਚ ਵੱਖਰੀ ਪਛਾਣ ਬਣਾ ਚੁੱਕੇ ਨੇ ਮੀਕਾ ਸਿੰਘ - ਮੀਕਾ ਸਿੰਘ ਦੇ ਗਾਣੇ

ਪੰਜਾਬ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦੇਈਏ ਕਿ ਮੀਕਾ ਸਿੰਘ ਨੇ ਪੰਜਾਬ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਆਪਣਾ ਚੰਗਾ ਨਾਂਅ ਕਮਾਇਆ ਹੈ। ਉਨ੍ਹਾਂ ਨੇ ਕਈ ਹਿੰਦੀ ਗਾਣਿਆ ਨਾਲ ਲੋਕਾਂ ਦਾ ਜਿੱਤਿਆ ਹੈ।

mika singh Happy Birthday special
Happy Birthday: ਬਾਲੀਵੁੱਡ 'ਚ ਵੱਖਰੀ ਪਛਾਣ ਬਣਾ ਗਏ ਮੀਕਾ ਸਿੰਘ

By

Published : Jun 10, 2020, 4:07 PM IST

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਗਾਣੇ ਦਿੱਤੇ ਹਨ। ਅੱਜ ਮੀਕਾ ਇੰਡਸਟਰੀ ਦਾ ਵੱਡਾ ਨਾਂਅ ਹੈ। ਅੱਜ ਮੀਕਾ ਸਿੰਘ ਦਾ ਜਨਮ ਦਿਨ ਹੈ। ਮੀਕਾ ਦਾ ਜਨਮ 10 ਜੂਨ 1977 ਨੂੰ ਹੋਇਆ ਸੀ। ਅੱਜ ਮੀਕਾ 43 ਸਾਲ ਦੇ ਹੋ ਗਏ ਹਨ।

ਮੀਕਾ ਸਿੰਘ ਦਾ ਅਸਲੀ ਨਾਂ ਅਮਰੀਕ ਸਿੰਘ ਹੈ। ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਚੰਦਨ ਤੇ ਮਾਤਾ ਬਬੀਰ ਕੌਰ ਦੋਵੇਂ ਹੀ ਸੰਗੀਤ ਦਾ ਗਿਆਨ ਰੱਖਦੇ ਸਨ। ਮੀਕਾ ਪੰਜਾਬੀ ਤੇ ਹਿੰਦੀ ਗਾਇਕ ਦਲੇਰ ਸਿੰਘ ਮਹਿੰਦੀ ਦੇ ਛੋਟੇ ਭਰਾ ਹਨ। ਘਰ 'ਚ ਸੰਗੀਤ ਦਾ ਮਾਹੌਲ ਹੋਣ ਕਾਰਨ ਮੀਕਾ ਬਚਪਨ ਤੋਂ ਹੀ ਸੰਗੀਤ ਨਾਲ ਜੁੜ ਗਏ ਸਨ।

ਮੀਕਾ ਸਿੰਘ ਨੇ ਕਈ ਬਾਲੀਵੁੱਡ ਨੂੰ ਸੁਪਰਹਿੱਟ ਗੀਤ ਦਿੱਤੇ। ਮੀਕਾ ਨੇ 'ਸਾਵਨ ਮੇ ਲੱਗ ਗਈ ਆਗ', ਦਿਲ ਤੋੜ ਕੇ ਨਾ ਜਾ, ਸਾੜੀ ਕੇ ਫੌਲ ਸਾ, ਪਿਆਰ ਕੀ ਪੂੰਗੀ, ਧਨੋ, ਜੂਗਨੀ ਵਰਗੇ ਗਾਣਿਆ ਨਾਲ ਸਾਰਿਆਂ ਲੋਕਾਂ ਦੇ ਦਿਲ ਜਿੱਤ ਲਏ।

ਦੱਸ ਦੇਈਏ ਕਿ ਮੀਕਾ ਦੀ ਪਹਿਲੀ ਸੋਲੋ ਐਲਬਮ 'ਸਾਵਨ ਮੇ ਲੱਗ ਗਈ ਅੱਗ' 21 ਸਾਲ ਦੀ ਉਮਰ 'ਚ ਲਾਂਚ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਕਈ ਗਾਣੇ ਲੋਕਾਂ ਨੂੰ ਕਾਫ਼ੀ ਪਸੰਦ ਆਏ।

ਦੱਸਣਯੋਗ ਹੈ ਕਿ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਪਿਆਰ ਦੇ ਸਾਈਡ ਇਫੈਕਟ' ਨਾਲ ਕੀਤੀ। ਇਸ ਤੋਂ ਇਲ਼ਾਵਾ ਉਨ੍ਹਾਂ ਨੂੰ ਕਈ ਸ਼ਾਨਦਾਰ ਗਾਣਿਆਂ ਕਈ ਪੁਰਸਕਾਰ ਵੀ ਮਿਲੇ ਹਨ।

ABOUT THE AUTHOR

...view details