ਪੰਜਾਬ

punjab

ETV Bharat / sitara

ਔਰਤਾਂ 'ਤੇ ਕਹਾਣੀਆਂ ਦੀ ਘਾਟ ਹੈ: ਲੇਖਰ ਗੋਪੀ ਪੁਥਰਨ - mardaani

ਰਾਣੀ ਮੁਖਰਜੀ ਸਟਾਰਰ ਫ਼ਿਲਮ ਮਰਦਾਨੀ ਦੀ ਰਿਲੀਜ਼ ਨੂੰ ਪੂਰੇ 6 ਸਾਲ ਹੋ ਗਏ ਹਨ। ਇਸ ਖ਼ਾਸ ਮੌਕੇ 'ਤੇ ਫ਼ਿਲਮ ਦੇ ਰਾਈਟਰ ਗੋਪੀ ਪੁਥਰਨ ਨੇ ਫ਼ਿਲਮ ਨੂੰ ਲੈ ਕੇ ਕਾਫ਼ੀ ਗੱਲਾਂ ਕੀਤੀਆਂ।

ਰਾਣੀ ਮੁਖਰਜੀ
ਰਾਣੀ ਮੁਖਰਜੀ

By

Published : Aug 22, 2020, 8:18 PM IST

ਮੁੰਬਈ: ਰਾਣੀ ਮੁਖਰਜੀ ਸਟਾਰਰ ਫ਼ਿਲਮ 'ਮਰਦਾਨੀ' ਨੂੰ ਰਿਲੀਜ਼ ਹੋਇਆਂ ਅੱਜ 6 ਸਾਲ ਪੂਰੇ ਹੋ ਗਏ ਹਨ। ਇਸ ਫ਼ਿਲਮ ਦੇ ਲੇਖਕ ਗੋਪੀ ਪੁਥਰਨ ਮਹਿਸੂਸ ਕਰਦੇ ਹਨ ਕਿ ਔਰਤਾਂ 'ਤੇ ਚੰਗੀਆਂ ਕਹਾਣੀਆਂ ਦੀ ਘਾਟ ਹੈ।

ਉਸਨੇ ਕਿਹਾ, "ਮੇਰਾ ਅੰਦਾਜ਼ਾ ਹੈ ਕਿ ਫ੍ਰੈਂਚਾਇਜ਼ੀ ਦੇ ਰੂਪ ਵਿੱਚ 'ਮਰਦਾਨੀ' ਦਰਸ਼ਕਾਂ ਨੂੰ ਇਸ ਲਈ ਵੀ ਪਸੰਦ ਆਈ, ਕਿਉਂਕਿ ਔਰਤਾਂ 'ਤੇ ਚੰਗੀਆਂ ਕਹਾਣੀਆਂ ਦਾ ਅਕਾਲ ਹੈ।"

ਉਨ੍ਹਾਂ ਕਿਹਾ, “ਦੋਵਾਂ ਫ਼ਿਲਮਾਂ ਵਿਚ, ਅਸੀਂ ਜਿਹੜੇ ਵਿਸ਼ਿਆਂ 'ਤੇ ਅਸੀਂ ਕੰਮ ਕੀਤਾ, ਉਨ੍ਹਾਂ ਵਿੱਚ ਇੱਕ ਸੰਘਰਸ਼ ਦਰਸਾਇਆ ਗਿਆ ਹੈ। ਇੱਕ ਅਜਿਹੀ ਦੁਨੀਆਂ ਵਿੱਚ ਆਪਣੀ ਪਛਾਣ ਬਣਾਏ ਰੱਖਣ ਲਈ ਸੰਘਰਸ਼ ਜਿਸ ਵਿੱਚ ਤੁਹਾਨੂੰ ਲਗਾਤਾਰ ਸਮਝੌਤਾ ਕਰਨ ਲਈ ਕਿਹਾ ਜਾਂਦਾ ਹੈ। ਇਹ ਉਹ ਚੀਜ਼ ਹੈ ਜਿਸ ਨੂੰ ਅਸੀਂ ਈਮਾਨਦਾਰੀ ਨਾਲ ਨਿਭਾਇਆ ਹੈ"

ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਲਗਦਾ ਹੈ ਕਿ ਸਾਡੇ ਵਿਸ਼ਿਆਂ ਦੀ ਗੰਭੀਰਤਾ ਅਤੇ ਉਨ੍ਹਾਂ ਨਾਲ ਜੁੜੇ ਮਸਲਿਆਂ ਨਾਲ ਨਜਿੱਠਣ ਦੀ ਇਮਾਨਦਾਰੀ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ। ਅਸੀਂ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਾਂਗੇ।" 'ਮਰਦਾਨੀ' 'ਚ ਜੀਸ਼ੂ ਸੇਨਗੁਪਤਾ, ਤਾਹਿਰ ਰਾਜ ਭਸੀਨ ਅਤੇ ਸਨੰਦ ਵਰਮਾ ਵੀ ਹਨ। ਕਹਾਣੀ ਸ਼ਿਵਾਨੀ ਸ਼ਿਵਾਜੀ ਰਾਏ (ਰਾਣੀ) ਦੇ ਦੁਆਲੇ ਘੁੰਮਦੀ ਹੈ, ਜੋ ਇਕ ਪੁਲਿਸ ਮੁਲਾਜ਼ਮ ਹੈ।

ਪੁਥਰਨ ਦਾ ਰਾਣੀ ਨਾਲ ਬਹੁਤ ਚੰਗਾ ਰਿਸ਼ਤਾ ਹੈ। ਉਸ ਸਬੰਧੀ ਉਨ੍ਹਾਂ ਕਿਹਾ ਕਿ "ਰਾਣੀ ਨੇ ਅਸਲ ਵਿੱਚ ਇਸ ਕਿਰਦਾਰ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਉਨ੍ਹਾਂ ਨੇ ਇਸ ਕਿਰਦਾਰ ਵਿੱਚ ਬਹੁਤ ਡੂੰਘਾਈ ਅਤੇ ਗੰਭੀਰਤਾ ਨਾਲ ਕੰਮ ਕੀਤਾ ਹੈ ਜੋ ਕਿ ਬਹੁਤ ਤਸੱਲੀ ਵਾਲੀ ਗੱਲ ਹੈ।"

ABOUT THE AUTHOR

...view details