ਮੁੰਬਈ: ਰਾਣੀ ਮੁਖ਼ਰਜੀ ਫ਼ਿਲਮ 'ਮਰਦਾਨੀ 2' ਨਾਲ ਫ਼ਿਲਮਾਂ ਵਿੱਚ ਵਾਪਸੀ ਕਰ ਰਹੀ ਹੈ। ਰਾਣੀ ਨੂੰ ਉਮੀਦ ਹੈ ਕਿ, ਪੂਰਾ ਦੇਸ਼ ਇਸ ਫ਼ਿਲਮ ਨੂੰ ਪਿਆਰ ਦੇਵੇਗਾ, ਕਿਉਂਕਿ ਇਹ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਰਾਣੀ ਦਾ ਕਹਿਣਾ ਹੈ ਕਿ ਇਸਦਾ ਇੱਕ ਮਹੱਤਵਪੂਰਣ ਕੰਮ ਸਮਾਜ ਨੂੰ ਸੰਦੇਸ਼ ਦੇਣਾ ਵੀ ਹੈ।
ਹੋਰ ਪੜ੍ਹੋ: ਰਾਣੀ ਮੁਖ਼ਰਜੀ ਦੀ ਦਮਦਾਰ ਵਾਪਸੀ, ਮਰਦਾਨੀ 2 ਦਾ ਟ੍ਰੇਲਰ ਹੋਇਆ ਜਾਰੀ
ਉਨ੍ਹਾਂ ਨੇ ਕਿਹਾ ਕਿ 'ਮਰਦਾਨੀ 2' ਸਮਾਜ ਨੂੰ ਇੱਕ ਮਹੱਤਵਪੂਰਣ ਸੰਦੇਸ਼ ਦੇਣ ਵਾਲੀ ਫ਼ਿਲਮ ਹੈ ਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਯੋਜਨਾਬੰਦੀ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਫ਼ਿਲਮ ਦੇ ਟ੍ਰੇਲਰ ਨੂੰ ਕਾਫ਼ੀ ਪਿਆਰ ਦਿੱਤਾ ਹੈ।
ਹੋਰ ਪੜ੍ਹੋ: ਫ਼ਿਲਮ ਮਰਦਾਨੀ 2 ਦਾ ਟੀਜ਼ਰ ਰਿਲੀਜ਼
ਫ਼ਿਲਮ ਵਿੱਚ, ਰਾਣੀ ਆਪਣੇ ਨਿਡਰ ਅਤੇ ਅਸੂਲਾਂ ਦੀ ਪੱਕੀ ਪੁਲਿਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਰਾਣੀ ਇੱਕ ਬਦਨਾਮ ਅਪਰਾਧੀ ਨੂੰ ਫੜਣ ਲਈ ਦਿਨ ਰਾਤ ਇੱਕ ਕਰ ਦਿੰਦੀ ਹੈ। ਇਹ ਫ਼ਿਲਮ ਭਾਰਤ ਵਿੱਚ ਬਲਾਤਕਾਰ ਦੇ ਘਿਣਾਉਣੇ ਸਮਾਜਿਕ ਅਪਰਾਧ ਨੂੰ ਦਰਸਾਉਂਦੀ ਹੈ, ਜੋ ਜ਼ਿਆਦਾਤਰ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਹਨ। ਆਦਿੱਤਿਆ ਚੋਪੜਾ ਵੱਲੋਂ ਪ੍ਰੋਡਿਊਸ ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।