ਮੁੰਬਈ: ਅਦਾਕਾਰਾ ਰਾਣੀ ਮੁਖ਼ਰਜੀ ਦੀ ਅਗਾਮੀ ਫ਼ਿਲਮ 'ਮਰਦਾਨੀ 2' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ 'ਚ ਰਾਣੀ ਮੁਖ਼ਰਜੀ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਫ਼ਰਸਟ ਲੁੱਕ ਰਿਲੀਜ਼ ਹੋ ਚੁੱਕਾ ਹੈ। ਪੋਸਟਰ 'ਚ ਰਾਣੀ ਮੁਖ਼ਰਜੀ ਪੁਲਿਸ ਦੇ ਰੂਪ 'ਚ ਬਾਕਮਾਲ ਲੱਗ ਰਹੀ ਹੈ। ਉਨ੍ਹਾਂ ਦੀ ਇਸ ਦਿੱਖ ਤੋਂ ਫ਼ਿਲਮ 'ਚ ਉਨ੍ਹਾਂ ਦੇ ਰੋਲ ਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਹੋਰ ਪੜ੍ਹੋ:ਸਰਸ ਮੇਲੇ 'ਚ ਰਾਜਸਥਾਨ ਦੀਆਂ ਰੌਣਕਾਂ
ਫ਼ਿਲਮ ਦੇ ਇਸ ਟੀਜ਼ਰ 'ਚ ਪੁਲਿਸ ਵਾਲੇ ਭੱਜਦੇ ਹਨ ਅਤੇ ਬਾਅਦ ਵਿੱਚ ਰਾਣੀ ਦੀ ਐਂਟਰੀ ਹੁੰਦੀ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਰਾਣੀ ਦੇ ਡਾਇਲੋਗਸ ਹਿੰਮਤ ਦੇਣ ਵਾਲੇ ਹੁੰਦੇ ਹਨ। ਇਸ ਵਿੱਚ ਰਾਣੀ ਇਹ ਆਖ ਰਹੀ ਹੈ ਕਿ ਹੁਣ ਤੂੰ ਕਿਸੇ ਕੁੜੀ ਨੂੰ ਹੱਥ ਲਗਾ ਕੇ ਤਾਂ ਵਿਖਾ ਤੇਰਾ ਉਹ ਹਾਲ ਕਰਾਂਗੀ ਕਿ ਤੇਰੀ ਚਮੜੀ ਤੋਂ ਤੇਰੀ ਉਮਰ ਦਾ ਪਤਾ ਨਹੀਂ ਲਗੇਗਾ।