ਮੁੰਬਈ: 2020 ਦੇ ਸ਼ੁਰੂਆਤੀ ਦੋ ਮਹੀਨਿਆਂ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਕਈਆਂ ਨੂੰ ਤਾਂ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਅਤੇ ਉਹ ਫ਼ਿਲਮਾਂ ਬਾਕਸ ਆਫ਼ਿਸ 'ਤੇ ਸੁਪਰਹਿੱਟ ਸਾਬਿਤ ਹੋਈਆਂ। ਉੱਥੇ ਹੀ ਕੁਝ ਫ਼ਿਲਮਾਂ ਅਜਿਹੀਆਂ ਵੀ ਸਨ ਜਿਨ੍ਹਾਂ ਤੋਂ ਉਮੀਦਾਂ ਤਾਂ ਬਹੁਤ ਸੀ ਪਰ ਦਰਸ਼ਕਾਂ ਦੇ ਪੈਮਾਨੇ 'ਤੇ ਖਰੀਆਂ ਨਹੀਂ ਉੱਤਰ ਪਾਈਆਂ। ਸਾਲ ਦਾ ਤੀਜਾ ਮਹੀਨਾ ਵੀ ਕਾਫ਼ੀ ਉਮੀਦਾਂ ਨਾਲ ਭਰਿਆ ਹੋਇਆ ਹੈ।
ਮਾਰਚ 2020 ਬਾਲੀਵੁੱਡ ਲਈ ਬਹੁਤ ਖ਼ਾਸ ਹੋਣ ਵਾਲਾ ਹੈ। ਇਸ ਗੱਲ ਦਾ ਜ਼ਿਕਰ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟ ਰਾਹੀਂ ਕੀਤਾ ਹੈ। ਉਨ੍ਹਾਂ ਟਵੀਟ ਕਰ ਲਿਖਿਆ, "ਮਾਰਚ 2020 ਬਾਲੀਵੁੱਡ ਲਈ ਗੈਂਮ ਚੇਂਜ਼ਰ ਸਾਬਿਤ ਹੋ ਸਕਦਾ ਹੈ,ਦੋ ਵੱਡੀਆਂ ਫ਼ਿਲਮਾਂ 'ਬਾਗੀ 3' ਅਤੇ 'ਸੂਰੀਆਵੰਸ਼ੀ' ਤੋਂ ਚੰਗੇ ਬਾਕਸ ਆਫ਼ਿਸ ਕਲੈਕਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ।"