ਪੰਜਾਬ

punjab

ETV Bharat / sitara

ਮਸ਼ਹੂਰ ਮਰਾਠੀ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ 'ਚ ਹੋਈ ਮੌਤ - ਮਸ਼ਹੂਰ ਮਠਾਰੀ ਗਾਇਕਾ ਗੀਤਾ ਮਾਲੀ

ਮਰਾਠੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮੁੰਬਈ-ਆਗਰਾ ਹਾਈਵੇਅ 'ਤੇ ਵਾਪਰਿਆ।

ਫ਼ੋਟੋ

By

Published : Nov 15, 2019, 11:42 AM IST

ਮੁੰਬਈ: ਮਰਾਠੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਰਿਪੋਰਟ ਦੇ ਅਨੁਸਾਰ, ਗੀਤਾ ਮਾਲੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮੁੰਬਈ-ਆਗਰਾ ਹਾਈਵੇਅ 'ਤੇ ਵਾਪਰਿਆ। ਦੱਸਿਆ ਗਿਆ ਹੈ ਕਿ, ਗੀਤਾ ਆਪਣੇ ਪਤੀ ਵਿਜੈ ਮਾਲੀ ਨਾਲ ਨਾਸਿਕ ਵਿਖੇ ਆਪਣੇ ਘਰ ਲਈ ਰਵਾਨਾ ਹੋਈ ਸੀ। ਵਿਜੈ ਮਾਲੀ ਇਸ ਹਾਦਸੇ ਵਿੱਚ ਗੰਭੀਰ ਰੂਪ 'ਚ ਜ਼ਖਮੀ ਹਨ। ਦੋਵਾਂ ਨੂੰ ਸ਼ਾਹਪੁਰ ਰੂਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਹੀ ਗੀਤਾ ਦੀ ਮੌਤ ਹੋ ਗਈ। ਗੀਤਾ ਜਿਸ ਕਾਰ ਵਿੱਚ ਸੀ ਉਹ ਸੜਕ ਦੇ ਕਿਨਾਰੇ ਖੜੇ ਕੰਟੇਨਰ ਵਿੱਚ ਜਾ ਵੱਜੀ। ਹਾਲੇ ਵਿਜੈ ਮਾਲੀ ਦਾ ਇਲਾਜ ਚੱਲ ਰਿਹਾ ਹੈ।

ਹੋਰ ਪੜ੍ਹੋ: EXCLUSIVE: 'ਈਟੀਵੀ ਭਾਰਤ' ਨਾਲ ਬੋਮਨ ਇਰਾਨੀ ਦੀ ਵਿਸ਼ੇਸ਼ ਗੱਲਬਾਤ...

ਦੱਸ ਦੇਈਏ ਕਿ ਗੀਤਾ ਅਮਰੀਕਾ ਆਪਣਾ ਸ਼ੋਅ ਖ਼ਤਮ ਕਰਨ ਤੋਂ ਬਾਅਦ ਵੀਰਵਾਰ ਨੂੰ ਘਰ ਪਹੁੰਚੀ। ਅਮਰੀਕਾ ਤੋਂ ਮੁੰਬਈ ਪਹੁੰਚਣ ਤੋਂ ਬਾਅਦ ਗੀਤਾ ਨੇ ਫੇਸਬੁੱਕ ‘ਤੇ ਏਅਰਪੋਰਟ ਸੈਲਫੀ ਵੀ ਕਲਿੱਕ ਕੀਤੀ। ਉਸਨੇ ਪੋਸਟ ਕੀਤਾ ਕਿ ਉਹ ਘਰ ਪਰਤ ਕੇ ਬਹੁਤ ਖੁਸ਼ ਹੈ। ਦੱਸ ਦੇਈਏ ਕਿ ਗੀਤਾ ਪਿਛਲੇ ਦੋ ਮਹੀਨਿਆਂ ਤੋਂ ਅਮਰੀਕਾ ਵਿੱਚ ਸੀ। ਗੀਤਾ ਮਾਲੀ ਦਾ ਆਪਣਾ ਸੰਗੀਤਕ ਬੈਂਡ ਸੀ, ਜਿਸ ਦਾ ਨਾਂਅ ਗੀਤਾ ਗੰਗਾ ਸੰਗੀਤਕ ਬੈਂਡ ਹੈ।

ABOUT THE AUTHOR

...view details