ਮਰਾਠੀ ਅਦਾਕਾਰਾ ਨੇ ਕੀਤਾ ਆਪਣੀ ਕੁੜੀ ਦਾ ਕਤਲ - ਪ੍ਰਦਿਆਨਿਆ ਪਾਰਕਰ
ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮਰਾਠੀ ਅਦਾਕਾਰਾ ਨੇ ਤਣਾਅ ਕਾਰਨ ਆਪਣੀ 17 ਸਾਲਾ ਬੇਟੀ ਦੀ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਵੀ ਕਰ ਲਈ।
ਮੁਬੰਈ: ਫ਼ਿਲਮ ਇੰਡਸਟਰੀ ਵਿੱਚ ਜੋ ਝਲਕ ਦਿਖਾਈ ਦਿੰਦੀ ਹੈ, ਉਸ ਰੋਸ਼ਨੀ ਦੇ ਪਿੱਛੇ, ਬਹੁਤ ਸਾਰੇ ਅਦਾਕਾਰ ਹਨ, ਜੋ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਹੁੰਦੇ ਹਨ। ਪੈਸੇ ਦੀ ਘਾਟ, ਕੰਮ ਦੀ ਘਾਟ ਅਤੇ ਸੰਘਰਸ਼ ਕਾਰਨ ਬਹੁਤ ਸਾਰੇ ਕਲਾਕਾਰ ਹੁੰਦੇ ਹਨ।
ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਟੀਵੀ ਅਦਾਕਾਰ ਨੇ ਤਣਾਅ ਕਾਰਨ ਆਪਣੀ 17 ਸਾਲਾ ਬੇਟੀ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਮਾਮਲਾ ਮਹਾਰਾਸ਼ਟਰ ਦੇ ਕਾਲਵਾ ਸ਼ਹਿਰ ਦਾ ਹੈ ਜਿੱਥੇ ਸ਼ੁੱਕਰਵਾਰ ਨੂੰ ਇਹ ਘਟਨਾ ਵਾਪਰੀ। 40 ਸਾਲਾ ਕਲਾਕਾਰ ਪ੍ਰਦਿਆਨਿਆ ਪਾਰਕਰ ਨੇ ਆਪਣੀ 17 ਸਾਲਾ ਬੇਟੀ ਸ਼ਰੂਤੀ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ। ਸ਼ਰੂਤੀ 12 ਵੀਂ ਜਮਾਤ ਦੀ ਵਿਦਿਆਰਥਣ ਸੀ।
ਸੀਨੀਅਰ ਪੁਲਿਸ ਇੰਸਪੈਕਟਰ ਸ਼ੇਖਰ ਬਗੜੇ ਨੇ ਕਿਹਾ- ਪਾਰਕਰ ਨੂੰ ਇਨ੍ਹੀਂ ਦਿਨੀਂ ਕੰਮ ਨਹੀਂ ਮਿਲ ਰਿਹਾ ਸੀ। ਉਹ ਮਰਾਠੀ ਟੀਵੀ ਇੰਡਸਟਰੀ ਵਿੱਚ ਕੰਮ ਕਰਦੀ ਸੀ। ਇਸ ਤੋਂ ਇਲਾਵਾ ਉਸ ਦੇ ਪਤੀ ਨੂੰ ਕਾਰੋਬਾਰ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।