ਮੁੰਬਈ : ਗੁਹਾਟੀ 'ਚ ਹੋਏ 65ਵੇਂ ਫ਼ਿਲਮ ਫ਼ੇਅਰ ਐਵਾਰਡ 'ਚ ਫ਼ਿਲਮ 'ਗਲੀ ਬੌਆਏ' ਦੇ ਗੀਤ 'ਆਪਣਾ ਟਾਇਮ ਆਏਗਾ' ਨੂੰ ਫ਼ਿਲਮ ਫ਼ੇਅਰ ਐਵਾਰਡ ਮਿਲਿਆ। ਇਸ ਐਵਾਰਡ ਸ਼ੋਅ ਵਿੱਚ ਵਧੀਆ ਗਾਣਿਆਂ ਦੀ ਦੌੜ 'ਚ ਮਨੋਜ ਮੁਨਤਾਸਿਰ ਵੱਲੋਂ ਲਿਖਿਆ ਗੀਤ 'ਤੇਰੀ ਮਿੱਟੀ' ਵੀ ਸ਼ਾਮਲ ਸੀ। ਗੀਤ ਨੂੰ ਸਨਮਾਨ ਨਾ ਮਿਲਣ ਦੇ ਕਾਰਨ ਮਨੋਜ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਦਿੱਤਾ ਹੈ ਕਿ ਉਹ ਕਦੀ ਵੀ ਕਿਸੇ ਐਵਾਰਡ ਸ਼ੋਅ ਵਿੱਚ ਨਹੀਂ ਜਾਣਗੇ।
ਮਨੋਜ ਮੁਨਤਾਸਿਰ ਨੇ ਕੀਤੀ ਐਵਾਰਡ ਸਮਾਰੋਹਾਂ ਤੋਂ ਤੌਬਾ
65 ਵੇਂ ਫ਼ਿਲਮ ਫ਼ੇਅਰ ਐਵਾਰਡ 'ਚ ਵਧੀਆ ਗਾਣਿਆਂ ਦੀ ਸੂਚੀ 'ਚ ਫ਼ਿਲਮ 'ਕੇਸਰੀ' ਦਾ ਮਨੋਜ ਮੁਨਤਾਸਿਰ ਵੱਲੋਂ ਲਿਖਿਆ ਗੀਤ 'ਤੇਰੀ ਮਿੱਟੀ' ਨਾਮਜ਼ਦ ਹੋਇਆ ਸੀ। ਹਾਲਾਂਕਿ 'ਗਲੀ ਬੌਆਏ' ਮੂਵੀ ਦੇ ਗੀਤ 'ਆਪਣਾ ਟਾਇਮ ਆਏਗਾ' ਨੇ ਇਸ ਸੂਚੀ 'ਚ ਬਾਜ਼ੀ ਮਾਰੀ। ਮਨੋਜ ਮੁਨਤਾਸਿਰ ਨੇ ਫ਼ਿਲਮ ਫ਼ੇਅਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ।
ਮਨੋਜ ਨੇ ਲਿਖਿਆ ,"ਭਾਵੇਂ ਮੈਂ ਆਪਣੀ ਪੂਰੀ ਜ਼ਿੰਦਗੀ ਕੋਸ਼ਿਸ਼ ਕਰਾਂ, ਪਰ ਮੈਂ 'ਤੇਰੀ ਮਿੱਟੀ' ਨਾਲੋਂ ਵਧੀਆ ਗੀਤ ਨਹੀਂ ਲਿਖ ਸਕਾਂਗਾ। ਇੱਕ ਹੋਰ ਲਾਇਨ ਤੂੰ ਕਹਤੀ ਥੀ ਤੇਰਾ ਚਾਂਦ ਹੂੰ ਮੈਂ ਔਰ ਚਾਂਦ ਹਮੇਸ਼ਾ ਰਹਿਤਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਦਾ ਸਨਮਾਨ ਨਹੀਂ ਕਰ ਪਾਏ ਜਿਨ੍ਹਾਂ ਨੇ ਲੱਖਾਂ ਭਾਰਤੀਆਂ ਨੂੰ ਰੁਆ ਦਿੱਤਾ। ਉਨ੍ਹਾਂ ਨੂੰ ਮਾਤ ਭੂਮੀ ਦੀ ਇਜ਼ਤ ਕਰਨਾ ਸਿੱਖਾ ਦਿੱਤਾ। ਇਹ ਮੇਰੀ ਕਲਾ ਦਾ ਬਹੁਤ ਵੱਡਾ ਅਪਮਾਨ ਹੋਵੇਗਾ।"
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਕਲਾਕਾਰ ਨੇ ਐਵਾਰਡ ਸ਼ੋਅ ਨੂੰ ਬਾਈਕਾਟ ਕੀਤਾ ਹੋਵੇ। ਇਸ ਸੂਚੀ 'ਚ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦਾ ਨਾਂਅ ਵੀ ਸ਼ਾਮਲ ਹੈ।