ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਵਿੱਚ ਨੈਪੋਟਿਜ਼ਮ ਤੇ ਸਟਾਰ ਪਾਵਰ ਪਲੇਅ ਵਿਵਾਦ ਵਿੱਚ ਆਪਣੀ ਰਾਏ ਰੱਖਣ ਵਾਲਿਆਂ 'ਚ 'ਗੈਂਗ ਆਫ ਵਾਸੇਪੁਰ' ਦੇ ਅਦਾਕਾਰ ਮਨੋਜ ਬਾਜਪਾਈ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਅਦਾਕਾਰ ਨੇ ਹਾਲ ਹੀ ਵਿੱਚੇ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਇੰਡਸਟਰੀ ਸਧਾਰਨ ਗੁਣਾਂ ਵਾਲੇ ਵਿਅਕਤੀ ਨੂੰ ਸੇਲਿਬ੍ਰੇਟ ਕਰਦੀ ਹੈ ਤੇ ਜਿਹੜੇ ਲੋਕ ਸੱਚੀ ਪ੍ਰਤਿਭਾਵਾਨ ਹੁੰਦੇ ਹਨ ਉਨ੍ਹਾਂ ਨੂੰ ਅਣਦੇਖੀ ਕਰਦੀ ਹੈ।
ਮਨੋਜ ਬਾਜਪਾਈ ਨੇ ਬਾਲੀਵੁੱਡ ਵਿੱਚ ਚੱਲ ਰਹੇ ਨੈਪੋਟਿਜ਼ਮ 'ਤੇ ਕੀਤੀ ਟਿੱਪਣੀ ਮਨੋਜ ਨੇ ਕਿਹਾ, "ਮੈਨੂੰ ਇਸ ਗੱਲ ਦੀ ਸ਼ੁਰੂਆਤ ਕਰਨ ਦਿਓ, ਵਿਸ਼ਵ ਸਹੀ ਨਹੀਂ ਹੈ। ਮੈਂ ਇਹ ਗੱਲ 20 ਵਰ੍ਹਿਆਂ ਤੋਂ ਕਹਿ ਰਿਹਾ ਹਾਂ ਕਿਉਂਕਿ ਇੰਡਸਟਰੀ ਇਸ ਤਰ੍ਹਾਂ ਦੀ ਹੈ। ਇੰਡਸਟਰੀ ਦੇ ਬਾਰੇ ਭੁੱਲ ਜਾਓ, ਇੱਕ ਰਾਸ਼ਟਰ ਦੇ ਤੌਰ 'ਤੇ ਵੀ ਅਸੀਂ ਇਸ ਤਰ੍ਹਾਂ ਦੀ ਚੀਜ਼ਾਂ ਸੈਲਿਬ੍ਰੇਟ ਕਰਦੇ ਹਾਂ। ਕੁਝ ਨਾ ਕੁਝ ਕਿਤੇ ਨਾ ਕਿਤੇ ਛੁੱਟ ਰਿਹਾ ਹੈ। ਸਾਡੀ ਸੋਚ 'ਚ ਸਾਡੀ ਵੈਲਯੂ ਸਿਸਟਮ 'ਚ। ਜਦੋਂ ਅਸੀਂ ਟੇਲੈਂਟ ਨੂੰ ਦੇਖਦੇ ਹਾਂ ਤਾਂ ਅਸੀਂ ਤਰੁੰਤ ਉਸ ਨੂੰ ਅਨਦੇਖਾ ਕਰਕੇ ਭਜਾ ਦੇਣਾ ਚਾਹੁੰਦੇ ਹਾਂ ਇਹ ਸਾਡਾ ਵੈਲਯੂ ਸਿਸਟਮ ਹੈ ਜੋ ਦੁਖੀ ਹੈ।"
ਮਨੋਜ ਬਾਜਪਾਈ ਨੇ ਬਾਲੀਵੁੱਡ ਵਿੱਚ ਚੱਲ ਰਹੇ ਨੈਪੋਟਿਜ਼ਮ 'ਤੇ ਕੀਤੀ ਟਿੱਪਣੀ ਦੱਸ ਦੇਈਏ ਕਿ ਸੁਸ਼ਾਂਤ ਤੇ ਮਨੋਜ ਨੇ ਇੱਕ ਡਕੈਤਾਂ 'ਤੇ ਅਧਾਰਤ ਫਿਲਮ ਸੋਨਚਿੜਿਆ ਵਿੱਚ ਕੰਮ ਕੀਤਾ ਹੋਇਆ ਹੈ। ਵਾਜਪਾਈ ਨੇ ਅੱਗੇ ਕਿਹਾ ਕਿ ਇੰਡਸਟਰੀ 'ਚ ਖੁਦ ਨੂੰ ਹੀ ਸਮੇਂ ਸਮੇਂ 'ਤੇ ਚੈਕ ਕਰਦੇ ਰਹਿਣਾ ਪੈਦਾ ਹੈ ਨਹੀਂ ਤਾਂ ਦਰਸ਼ਕਾਂ ਦੀ ਆਲੋਚਨਾ ਝੱਲਣੀ ਪੈਂਦੀ ਹੈ।
ਉਨ੍ਹਾਂ ਕਿਹਾ, "ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇੰਡਸਟਰੀ ਨੇ ਪ੍ਰਤਿਭਾ ਨੂੰ ਬਰਬਾਦ ਕੀਤਾ ਹੈ। ਜਿਨ੍ਹਾਂ ਪ੍ਰਤਿਭਾਵਾਂ ਨੂੰ ਇਥੇ ਅਧਿਕਾਰ ਨਹੀਂ ਦਿੱਤੇ ਗਏ ਉਹ ਦੂਜੇ ਦੇਸ਼ਾਂ ਵਿੱਚ ਦੁਨੀਆ ਦੇ ਸਰਬੋਤਮ ਅਦਾਕਾਰ ਹੁੰਦੇ ਹਨ। ਪਰ ਸਾਨੂੰ ਕੋਈ ਇਤਰਾਜ਼ ਨਹੀਂ। ਪਹਿਲਾਂ, ਜੇ ਤੁਹਾਡੇ ਕੋਲ ਪ੍ਰਤਿਭਾ ਨਹੀਂ ਹੈ ਤਾਂ ਤੁਹਾਨੂੰ ਬਹੁਤ ਖੁਸ਼ਕਿਸਮਤ ਹੋਣਾ ਚਾਹੀਦਾ ਹੈ। ਮੈਂ ਇਸ ਪ੍ਰਣਾਲੀ ਬਾਰੇ ਗੱਲ ਕਰ ਰਿਹਾ ਹਾਂ। ਇਹ ਇੰਡਸਟਰੀ ਦੀ ਬੁਰੀ ਆਦਤ ਹੈ। ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਿਹਾ। ਮੈਂ ਇਸ ਇੰਡਸਟਰੀ ਦਾ ਹਿੱਸਾ ਹਾਂ। ਇਸ ਲਈ ਮੈਂ ਆਪਣੇ ਪੁਰਾਣੇ ਇੰਟਰਵਿਊ ਵਿਚ ਕਿਹਾ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਉਸ ਨੂੰ ਸਾਫ਼ ਕਰਨਾ ਹੈ। ਇਸ ਨੂੰ ਠੀਕ ਕਰੋ, ਨਹੀਂ ਤਾਂ ਆਮ ਲੋਕਾਂ ਦੇ ਗੁੱਸੇ, ਸਰਾਪ ਨੂੰ ਸਹਿਣਾ ਪਏਗਾ ਅਤੇ ਅੰਤ ਵਿੱਚ ਅਸੀਂ ਉਨ੍ਹਾਂ ਵਿੱਚੋਂ ਸਤਿਕਾਰ ਗੁਆ ਲਵਾਂਗੇ।
ਅਦਾਕਾਰ ਨੇ ਇੰਡਸਟਰੀ 'ਚ ਆਪਣੇ ਵਕਤ ਨੂੰ ਠੀਕ ਉਸ ਤਰ੍ਹਾਂ ਬਿਆਨ ਕੀਤਾ ਹੈ ਜਿਵੇਂ ਆਮਤੌਰ 'ਤੇ ਕਿਸੇ ਮਤਰੇਈ ਮਾਂ ਦੇ ਨਾਲ ਰਹਿਣਾ ਹੁੰਦਾ ਹੈ।
ਮਨੋਜ ਤੋਂ ਪਹਿਲਾਂ ਰਵੀਨਾ ਟੰਡਨ, 'ਸਟਾਈਲ' ਅਦਾਕਾਰ ਸਾਹਿਲ ਖਾਨ ਅਤੇ ਕੰਗਣਾ ਰਣੌਤ ਆਦਿ ਸਮੇਤ ਕਈ ਸਿਤਾਰੇ ਦੇ ਸਾਹਮਣੇ ਆ ਕੇ ਇੰਡਸਟਰੀ ਦੇ ਚਲਣ 'ਤੇ ਸਵਾਲ ਖੜ੍ਹੇ ਕੀਤੇ ਤੇ ਆਪਣੇ ਕੌੜੇ ਤਜ਼ਰਬਿਆਂ ਨੂੰ ਸਾਂਝਾ ਕੀਤਾ।
ਇਹ ਵੀ ਪੜ੍ਹੋ:ਲੌਕਡਾਊਨ ਤੋਂ ਬਾਅਦ, ਅਦਾ ਨੇ ਸ਼ੁਰੂ ਕੀਤੀ ਸ਼ੂਟਿੰਗ , ਕਿਹਾ- 'ਲਗਦਾ ਹੈ ਜੰਗ 'ਚ ਜਾ ਰਹੇ ਹਾਂ'