ਪੰਜਾਬ

punjab

ETV Bharat / sitara

ਬਾਲੀਵੁੱਡ ਤੋਂ ਖ਼ਫਾ ਹਨ ਮਨਜੋਤ ਸਿੰਘ - bollywood

ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਆਪਣੀ ਫ਼ਿਲਮ ਇੰਡਸਟਰੀ ਤੋਂ ਦੁੱਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਵਿੱਚ ਸਰਦਾਰਾਂ ਲਈ ਬਹੁਤ ਘੱਟ ਕਿਰਦਾਰ ਹੁੰਦੇ ਹਨ। ਉਨ੍ਹਾਂ ਲਈ ਸਿਰਫ਼ ਸਰਦਾਰ ਸਿਰਫ਼ ਹਸਾ ਹੀ ਸਕਦੇ ਹਨ।

ਫ਼ੋਟੋ

By

Published : Jul 16, 2019, 10:54 PM IST

ਮੁੰਬਈ : ਬਾਲੀਵੁੱਡ ਇੰਡਸਟਰੀ 'ਚ ਆਪਣਾ ਨਾਂਅ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ ਪਰ ਇਸ ਜਗਤ 'ਚ ਆਪਣਾ ਨਾਂਅ ਬਹੁਤ ਸਾਰੇ ਪੰਜਾਬੀਆਂ ਨੇ ਬਣਾਇਆ ਹੈ। ਇਨ੍ਹਾਂ ਨਾਵਾਂ ਵਿੱਚੋਂ ਇੱਕ ਨਾਂਅ ਹੈ ਮਨਜੋਤ ਸਿੰਘ ਦਾ, ਫ਼ਿਲਮ ‘ਫੁਕਰੇ’ ਰਾਹੀਂ ਉਨ੍ਹਾਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।
ਹਾਲ ਹੀ ਦੇ ਵਿੱਚ ਮਨਜੋਤ ਸਿੰਘ ਨੇ ਇੱਕ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਸਰਦਾਰ ਹੋਣ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਦੀ ਬਹੁਤ ਫ਼ਿਲਮਾਂ 'ਚ ਥਾਂ ਨਹੀਂ ਮਿਲਦੀ। ਬਹੁਤ ਘੱਟ ਫ਼ਿਲਮਾਂ 'ਚ ਉਨ੍ਹਾਂ ਕਿਹਾ ਹੈ ਕਿ ਸਰਦਾਰ ਨੂੰ ਤਵੱਜੋ ਮਿਲਦੀ ਹੈ।
ਦਰਅਸਲ ਮਨਜੋਤ ਸਿੰਘ ਨੇ ਹੁਣ ਤੱਖ ਜਿਨ੍ਹੇ ਵੀ ਕਿਰਦਾਰ ਨਿਭਾਏ ਉਹ ਜ਼ਿਆਦਾਤਰ ਕਾਮੇਡੀ ਕਰੈਕਟਰ ਹਨ। ਮਨਜੋਤ ਸਿਰਫ਼ ਕਮੇਡੀ ਕਰੈਕਟਰ ਕਰ ਕਰ ਕੇ ਦੁੱਖੀ ਹੋ ਚੁੱਕੇ ਹਨ। ਇੱਕ ਨਿੱਜੀ ਇੰਟਰਵਿਊ 'ਚ ਉਹ ਆਖਦੇ ਹਨ ਕਿ ਉਨ੍ਹਾਂ ਨੂੰ ਰਿਜੈਕਟ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਉਹ ਸਰਦਾਰ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਦਾਰ ਹਰ ਤਰੀਕੇ ਦਾ ਸੀਨ ਕਰ ਸਕਦੇ ਹਨ। ਸਰਦਾਰਾਂ ਪ੍ਰਤੀ ਬਾਲੀਵੁੱਡ ਦੀ ਇਹ ਸੋਚ ਨੂੰ ਉਹ ਬਦਲਣਾ ਚਾਹੁੰਦੇ ਹਨ।
ਜ਼ਿਕਰਏਖ਼ਾਸ ਹੈ ਕਿ ਇਸ ਸਾਲ ਮਨਜੋਤ ਸਿੰਘ ‘ਸਟੂਡੈਂਟਸ ਆਫ ਦ ਈਅਰ 2’ ਵਿੱਚ ਗੈਸਟ ਭੂਮਿਕਾ ਦੇ ਵਿੱਚ ਵਿਖਾਈ ਦਿੱਤੇ ਸਨ। ਇਸ ਸਾਲ ਉਨ੍ਹਾਂ ਦੀ 13 ਸਤੰਬਰ ਨੂੰ ਫ਼ਿਲਮ ‘ਡਰੀਮ ਗਰਲ’ ਰਿਲੀਜ਼ ਹੋਵੇਗੀ।

For All Latest Updates

ABOUT THE AUTHOR

...view details