ਪੰਜਾਬ

punjab

ETV Bharat / sitara

ਜੇ ਡਿਜ਼ਾਇਨਿੰਗ ਵਿੱਚ ਕਰੀਅਰ ਬਣਾਉਣਾ ਹੈ ਤਾਂ...

ਉੱਘੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ ਦੇ ਵਿੱਚ ਉਨ੍ਹਾਂ ਨੇ ਫ਼ੈਸ਼ਨ ਡਿਜ਼ਾਇਨਿੰਗ ਦੇ ਵਿਦਿਆਰਥੀਆਂ ਦੇ ਨਾਲ ਤਜ਼ੁਰਬਾ ਸਾਂਝਾ ਕੀਤਾ।

ਫ਼ੋਟੋ

By

Published : Jul 12, 2019, 7:45 PM IST

ਚੰਡੀਗੜ੍ਹ : ਬਾਲੀਵੁੱਡ ਦੇ ਉੱਘੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿੱਖੇ ਲਾਈਵ ਸੈਸ਼ਨ ਕਰ ਕੇ ਲੋਕਾਂ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਇੱਕ ਨਿੱਜੀ ਡਿਜ਼ਾਇਨਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਿਜ਼ਾਇਨਿੰਗ ਦੇ ਵਿੱਚ ਕਿਵੇਂ ਕਰੀਅਰ ਬਣਾਉਂਣਾ ਹੈ ਇਸ ਦੀ ਜਾਣਕਾਰੀ ਦਿੱਤੀ।

ਜੇ ਡਿਜ਼ਾਇਨਿੰਗ ਵਿੱਚ ਕਰੀਅਰ ਬਣਾਉਣਾ ਹੈ ਤਾਂ ਵੇਖੋ ਵੀਡੀਓ
ਇਸ ਲਾਇਵ ਸੈਸ਼ਨ ਤੋਂ ਬਾਅਦ ਉਨ੍ਹਾਂ ਪ੍ਰੈਸ ਵਾਰਤਾ ਕਰਕੇ ਆਪਣੇ ਤੁਜ਼ਰਬੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਬੱਚੇ ਸਵਾਲ ਪੁੱਛਣ 'ਚ ਬਿਲਕੁੱਲ ਵੀ ਨਹੀਂ ਹਿਜਕਦੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਕਰੀਅਰ 'ਚ ਮਾਂ ਬਾਪ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਕੁਝ ਮਾਂ ਬਾਪ ਬੱਚਿਆਂ ਨੂੰ ਸਪੋਰਟ ਕਰਦੇ ਹਨ ਅਤੇ ਕੁਝ ਨਹੀਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੌਸਲੇਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਹ ਹੌਂਸਲਾ ਹੀ ਉਨ੍ਹਾਂ ਨੂੰ ਤੱਰਕੀ ਦੀ ਰਾਹ 'ਤੇ ਲੈ ਜਾਉਂਦਾ ਹੈ।

ABOUT THE AUTHOR

...view details